#PUNJAB_UPDATE :: ਪਤੀ-ਪਤਨੀ ਤੇ ਕੀਤੀ ਫਾਇਰਿੰਗ, ਮੁਲਜ਼ਮ ਫਰਾਰ

ਮੁੱਲਾਂਪੁਰ ਦਾਖਾ : ਕਰਿਆਨੇ ਦੀ ਦੁਕਾਨ ਬੈਠੇ ਪਤੀ-ਪਤਨੀ ਨਾਲ ਕਿਸੇ ਗੱਲ ਨੂੰ ਲੈਕੇ ਹੋਈ ਤਕਰਾਰ ਤੋਂ ਬਾਅਦ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਗੋਲੀਆਂ ਮਾਰਕੇ ਗੰਭੀਰ ਜਖਮੀ ਕਰ ਦਿੱਤਾ। ਘਟਨਾ ਦੀ ਸੂਚਨਾਂ ਮਿਲਦਿਆਂ ਹੀ ਐਸਐਸਪੀ ਨਵਨੀਤ ਸਿੰਘ ਬੈਂਸ, ਡੀ.ਐਸ.ਪੀ.ਦਾਖਾ ਵਰਿੰਦਰ ਸਿੰਘ ਖੋਸਾ, ਥਾਣਾ ਮੁੱਖੀ ਗੁਰਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ .

ਜਾਣਕਾਰੀ ਅਨੁਸਾਰ ਸਥਾਨਕ ਪ੍ਰੇਮ ਨਗਰ ਵਿੱਚ ਗੁੜੀਆ ਯਾਦਵ ਪਤਨੀ ਰਾਜਕੁਮਾਰ ਯਾਦਵ ਕਰਿਆਨੇ ਦੀ ਦੁਕਾਨ ਚਲਾਉੰਦੀ ਹੈ ਅਤੇ ਉਸਦਾ ਪਤੀ ਰਾਜਕੁਮਾਰ ਮੁੱਲਾਂਪੁਰ ਵਿਖੇ ਇੱਕ ਦੁਕਾਨ ’ਤੇ ਕੰਮ ਕਰਦਾ ਹੈ।

ਸੁਰਿੰਦਰ ਸਿੰਘ ਸ਼ਿੰਦਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਹਿੱਸੋਵਾਲ ਨਾਲ ਕਿਸੇ ਗੱਲ ਨੂੰ ਲੈਕੇ ਪਤੀ- ਪਤਨੀ ਦਾ ਝਗੜਾ ਹੋ ਗਿਆ ਸੀ, ਜਿਸ ਤੋਂ ਸੁਰਿੰਦਰ ਸਿੰਘ ਨੇ ਉੱਕਤ ਪਤੀ ਪਤਨੀ ’ਤੇ ਪਿਸਟਲ ਨਾਲ ਫਾਇਰਿੰਗ ਕਰ ਦਿੱਤੀ, ਜਿਸ ਕਾਰਣ ਦੋਵੇਂ ਪਤੀ-ਪਤਨੀ ਦੇ ਬਾਹਾਂ ਵਿੱਚ ਗੋਲੀਆਂ ਲੱਗੀਆਂ। ਦੋਵਾਂ ਗੰਭੀਰ ਜਖਮੀਆਂ ਨੂੰ ਪਹਿਲਾ ਸੁਧਾਰ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਦਾਖਾ ਪੁਲਿਸ ਵੱਲੋਂ ਕੱਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਟਿਕਾਣਿਆ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Related posts

Leave a Reply