ਰਾਹੁਲ ਗਾਂਧੀ ਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਉੱਚੀ ਬੱਸੀ ਖੇਡ ਮੈਦਾਨ ਦਾ ਰੱਖਿਆ ਨੀਂਹ ਪੱਥਰ

ਵਿਕਾਸ ਦੇ ਨਾਲ ਨਾਲ ਅਮਨ ਸ਼ਾਂਤੀ ਤੇ ਭਾਇਚਾਰੇ ਦਾ ਮਜਬੂਤ ਹੋਣਾ ਬਹੁਤ ਜਰੂਰੀ : ਸਰਪੰਚ ਸੰਦੀਪ ਉੱਤਮ

ਦਸੂਹਾ 17 ਅਕਤੂਬਰ (ਚੌਧਰੀ ) : ਸਮਾਰਟ ਵਿਲੇਜ਼ ਕੰਪੇਨ ਅਧੀਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜ ਦੇ ਵੱਖ ਵੱਖ ਪਿੰਡਾਂ ਚ ਉਲੀਕੇ ਪ੍ਰੋਗਰਾਮ ਤਹਿਤ ਉਪਮੰਡਲ ਦਸੂਹਾ ਦੇ ਨਜਦੀਕੀ ਪਿੰਡ ਉੱਚੀ ਬੱਸੀ ਚ ਵੀਡੀਓ ਕਾਨਫਰਾਂਸਿੰਗ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਓਹਨਾ ਪੰਜਾਬ ਭਰ ਦੀਆਂ ਪੰਚਾਇਤ ਨੂੰ ਨਿਰਪੱਖਤਾ ਨਾਲ ਵਿਕਾਸ ਕਾਰਜਾਂ ਨੂੰ ਨੇਪੜੇ ਚਾੜਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਦੇ ਹੋਏ ਸਹੀ ਦਿਸ਼ਾ ਦੇਣ ਦਾ ਸੁਨੇਹਾ ਦਿੱਤਾ ਤਾਂਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ ਤੇ ਲੋਕਾਂ ਦੇ ਪੈਸੇ ਦਾ ਸਹੀ ਪ੍ਰਯੋਗ ਹੋ ਸਕੇ।ਇਸ ਮੌਕੇ ਬੀਡੀਪੀਓ ਗੁਰਪ੍ਰੀਤ ਸਿੰਘ ਤੇ ਸਰਪੰਚ ਸੰਦੀਪ ਉੱਤਮ ਨੇ ਨੀਂਹ ਪੱਥਰ ਦੀ ਰਸਮ ਨਿਭਾਈ . ਇਸ ਮੌਕੇ ਬੀਡੀਪੀਓ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਮੰਤਰੀ ਦਾ ਧੰਨਵਾਦ ਕੀਤਾ।

ਦੇਸ਼ ਦੀ ਅਜਾਦੀ ਤੋਂ ਬਾਅਦ ਪਹਿਲੀ ਵਾਰ ਸਰਵਸੰਮਤੀ ਨਾਲ ਚੁਣੇ ਨੌਜਵਾਨ ਸਰਪੰਚ ਸੰਦੀਪ ਉੱਤਮ ਨੇ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਤੇ, ਹਲਕਾ ਵਿਧਾਇਕ ਅਰੁਣ ਕੁਮਾਰ ਡੋਗਰਾ ਅਤੇ ਬੀਡੀਪੀਓ ਗੁਰਪ੍ਰੀਤ ਸਿੰਘ ਤੇ ਓਹਨਾ ਦੀ ਸਾਰੀ ਟੀਮ , ਪਿੰਡ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਚ ਬਿਨਾ ਕਿਸੇ ਭੇਦ ਭਾਵ , ਨਿਰਪੱਖਤਾ ਨਾਲ ਵਿਕਾਸ ਕਰਵਾਇਆ ਜਾ ਰਿਹਾ ਜੋਕਿ ਅੱਗੇ ਵੀ ਜਾਰੀ ਰਹੇਗਾ।ਓਹਨਾ ਕਿਹਾ ਕਿ ਬਚਿਆਂ,ਬਜ਼ੁਰਗਾਂ , ਮਹਿਲਾਵਾਂ ਤੇ ਨੌਜਵਾਨਾਂ ਦੇ ਹੱਕਾਂ ਦੀ ਰਾਖੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮੌਕੇ ਸਰਪੰਚ ਸੰਦੀਪ ਉੱਤਮ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਲੋਕ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ।ਅਜਿਹੇ ਸਮਾਜ ਵਿਰੋਧੀ ਅਨਸਰਾਂ ਤੋਂ ਸੁਚੇਤ ਰਹਿਣ ਪਿੰਡ ਦੇ ਵਿਕਾਸ ਦੇ ਨਾਲ ਨਾਲ ਅਮਨ ਸ਼ਾਂਤੀ ਤੇ ਭਾਇਚਾਰੇ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੈ। ਪਿੰਡ ,ਰਾਜ ਤੇ ਦੇਸ਼ ਤਰੱਕੀ ਕਰ ਸਕਦਾ ਹੈ ਜਦੋਂ ਸਮੂਹ ਦੇਸ਼ ਨਿਵਾਸੀ ਦੇਸ਼ ਤੇ ਦੇਸ਼ ਹਿੱਤ ਲਈ ਮਿਲ ਕੇ ਕਦਮ ਚੁੱਕਣਗੇ।

ਇਸ ਮੌਕੇ ਅਭਿਸ਼ੇਕ ਲਮੀਨ,ਏਪੀਓ ਰਕੇਸ਼ ਘਾਇ, ਪੰਚਾਇਤ ਸੈਕਟਰੀ ਸਾਹਿਲ ਕੁਮਾਰ,ਮੰਜੂਰ,ਓਂਕਾਰ ਸਿੰਘ ਮੈਂਬਰ,ਗੁਰਵਿੰਦਰ ਸਿੰਘ ਸੁੱਚਾ , ਮੱਖਣ ਸਿੰਘ,ਸੁਖਦੇਵ ਸਿੰਘ,ਸੂਬੇਦਾਰ ਕੁਲਦੀਪ ਸਿੰਘ,ਕ੍ਰਿਸ਼ਨਾ ਦੇਵੀ, ਅਮਰੀਕ ਕੌਰ,ਅਮਰਜੀਤ ਸਿੰਘ ਗੋਲਡੀ,ਕੁਲਵਿੰਦਰ ਕੌਰ, ਤਰਸੇਮ ਲਾਲ,ਹਰਨਾਮ ਸਿੰਘ ਫਤੇਹਗਢ੍ਹ,ਸਰਪੰਚ ਸੁਰਜੀਤ ਸਿੰਘ ਸਦਰਪੁਰ, ਜਸਵੀਰ ਸਿੰਘ,ਪਠਾਨੀਆ ਸਰਪੰਚ ਲਮੀਨ,ਪ੍ਰੇਮ ਕੁਮਾਰ ਉੱਚੀ ਬੱਸੀ, ਸੁਬਾਸ਼ ਚੰਦਰ,ਅਯੁੱਧਿਆ ਪ੍ਰਕਾਸ਼,ਦਲੀਪ ਸਿੰਘ,ਤਰਲੋਚਨ ਸਿੰਘ, ਸਤਪਾਲ,ਵਿਕਾਸ,ਮੈਡਮ ਰਣਦੀਪ ਕੌਰ,ਮੈਡਮ ਸੁਸ਼ਮਾ ਦੇਵੀ,ਮਾਸਟਰ ਮਨਜੀਤ ਸਿੰਘ,ਮਾਸਟਰ ਦਿਨੇਸ਼ ਤੇ ਹੋਰ ਪਤਵੰਤੇ ਹਾਜ਼ਿਰ ਸਨ।

Related posts

Leave a Reply