ਅਗਲੇ 48  ਘੰਟਿਆ ਦੌਰਾਨ ਮੌਸਮ ਹੋ ਜਾਵੇਗਾ ਐਕਟਿਵ, ਭਾਰੀ ਮੀਂਹ ਪੈਣ ਦੀ ਸੰਭਾਵਨਾ, ਗਰਮੀ  ਕਾਰਨ ਬਠਿੰਡੇ ਚ 4 ਮੌਤਾਂ 

ਚੰਡੀਗੜ੍ਹ: ਪੰਜਾਬ ‘ਚ ਲਗਾਤਾਰ ਵੱਧ ਰਹੀ ਗਰਮੀ  ਕਾਰਨ  ਬਠਿੰਡੇ ਚ 4 ਮੌਤਾਂ  ਹੋ ਗਈਆਂ ਹਨ ਉਥੇ ਨਾਲ ਹੀ ਲੋਕ ਬੇਹਾਲ ਹਨ। ਮੌਸਮ ਵਿਭਾਗ ਦੇ ਮੁਤਾਬਿਕ ਅਗਲੇ 48  ਘੰਟਿਆ ਦੌਰਾਨ ਮੌਸਮ ਐਕਟਿਵ ਹੋ ਜਾਵੇਗਾ।  ਇਸ ਦੌਰਾਨ ਹੁਸ਼ਿਆਰਪੁਰ , ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, , ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।  5 ਅਤੇ 6 ਜੁਲਾਈ ਨੂੰ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ  ਹੈ।ਇਸ ਦੌਰਾਨ 45 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਲੁਧਿਆਣਾ ‘ਚ ਪਿਛਲੇ ਗਰਮੀ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਜੁਲਾਈ ਮਹੀਨੇ ਵਿੱਚ ਸ਼ੁੱਕਰਵਾਰ ਨੂੰ ਤੋੜਿਆ ਹੈ ਜਦੋ ਇੱਥੇ ਵੱਧ ਤੋਂ ਵੱਧ ਪਾਰਾ 41 ਡਿਗਰੀ ਤੋਂ ਪਾਰ ਰਿਕਾਰਡ ਕੀਤਾ ਗਿਆ। ਸਿਰਫ ਇੱਕ ਵਾਰ 2012 ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਸੀ। ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਰਿਕਾਰਡ ਹੋਇਆ ਹੈ।

ਮੌਨਸੂਨ ਇਸ ਵਾਰ ਉੱਤਰੀ ਪੰਜਾਬ ਤੋਂ ਦਾਖਲ ਹੋਇਆ ਹੈ।ਇਸ ਕਾਰਨ, ਪੂਰਬੀ ਮਾਲਵਾ ਦੇ ਜ਼ਿਆਦਾਤਰ ਖੇਤਰ ਘੱਟ ਮੀਂਹ ਕਾਰਨ ਗਰਮੀ ਨਾਲ ਬੇਹਾਲ ਹਨ।ਇਸ ਦੇ ਨਾਲ ਹੀ, ਪੱਛਮੀ ਰਾਜਸਥਾਨ ਦੀ ਗਰਮ ਹਵਾ ਵੀ ਗਰਮੀ ਨੂੰ ਵਧਾ ਰਹੀ ਹੈ, ਪਰ ਸ਼ਨੀਵਾਰ ਤੋਂ ਹਵਾ ਦੀ ਦਿਸ਼ਾ ਬਦਲਣ ਜਾ ਰਹੀ ਹੈ।ਇਸ ਨਾਲ ਵੀ ਰਾਹਤ ਮਿਲ ਸਕਦੀ ਹੈ।

Related posts

Leave a Reply