ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਪੰਜਵੇਂ ਪੜਾਅ ਚੋਂ ਈ.ਐਲ.ਸੀ. ਇੰਚਾਰਜ ਸ਼੍ਰੀ ਮੁਕੇਸ਼ ਸਿੰਘ, (ਲੈਕਚਰਾਰ) ਨੇ ਪੰਜਾਬ ਚੋਂ ਪਾਇਆ ਪਹਿਲਾ ਸਥਾਨ

ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਪੰਜਵੇਂ ਪੜਾਅ ਚੋਂ ਈ.ਐਲ.ਸੀ. ਇੰਚਾਰਜ ਸ਼੍ਰੀ ਮੁਕੇਸ਼ ਸਿੰਘ, (ਲੈਕਚਰਾਰ) ਨੇ ਪੰਜਾਬ ਚੋਂ ਪਾਇਆ ਪਹਿਲਾ ਸਥਾਨ

ਪਠਾਨਕੋਟ, 7 ਜਨਵਰੀ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ  ) ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ,ਪਠਾਨਕੋਟ ਸ਼੍ਰੀ ਸੰਯਮ ਅਗਰਵਾਲ ,ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਵੀ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ  ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਪੰਜਵੇਂ ਪੜਾਅ ਤਹਿਤ Incharge/Polling Officer/ Presiding Officer ਲਈ ਆਨਲਾਈਨ ਮੁਕਾਬਲਾ ਮਿਤੀ 3 ਜਨਵਰੀ 2021ਨੂੰ ਕਰਵਾਇਆ ਗਿਆ ਸੀ, ਜਿਸ ਤਹਿਤ ਜਿਲ੍ਹਾ ਪਠਾਨਕੋਟ ਵਿੱਚ ਸਥਾਪਿਤ ਕੀਤੇ ਗਏ ਈ.ਐਲ.ਸੀ. ਇੰਚਾਰਜ ਸ਼੍ਰੀ ਮੁਕੇਸ਼ ਸਿੰਘ, (ਲੈਕਚਰਾਰ) ਰਾਜਨੀਤਿਕ ਵਿਗਿਆਨ, ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ, ਧਾਰਕਲਾਂ, ਪਠਾਨਕੋਟ ਵੱਲੋਂ ਪੂਰੇ ਪੰਜਾਬ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ ।
ਉਨ੍ਹਾਂ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ -2021  (25 ਜਨਵਰੀ) ਦੇ ਮੌਕੇ ਤੇ ਹੋਣ ਵਾਲੇ ਰਾਜ/ਜਿਲ੍ਹਾ ਪੱਧਰੀ ਸਮਾਗਮ ਵਿਚ ਉਨ੍ਹਾਂ ਨੂੰ ਨਗਦ ਇਨਾਮ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ।

Related posts

Leave a Reply