ਪੀੜਤ ਮਹਿਲਾ ਨੂੰ ਸਖੀ ਵਨ ਸਟਾਪ ਸੈਂਟਰ ਬਣ ਕੇ ਮਿਲਿਆ ਰੋਸ਼ਨੀ ਦੀ ਕਿਰਨ

ਪੀੜਤ ਮਹਿਲਾ ਨੂੰ ਸਖੀ ਵਨ ਸਟਾਪ ਸੈਂਟਰ ਬਣ ਕੇ ਮਿਲਿਆ ਰੋਸ਼ਨੀ ਦੀ ਕਿਰਨ
 ਸਖੀ ਵਨ ਸਟਾਪ ਸੈਂਟਰ ਦੀ ਬਦੋਲਤ ਮਹਿਲਾ ਨੂੰ ਮਿਲਿਆ ਇਨਸਾਫ ਤੇ ਉਸਦਾ ਹੱਕ
ਪਠਾਨਕੋਟ, 8 ਜਨਵਰੀ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ)     ਜ਼ਿਲ੍ਹਾ ਪਠਾਨਕੋਟ ਚੋਂ ਅਸਥਾਈ ਤੌਰ ‘ਤੇ ਸਖੀ ਵਨ ਸਟਾਪ ਸੈਂਟਰ ਕਮਰਾ ਨੰਬਰ 138, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਚਲਾਇਆ ਜਾ ਰਿਹਾ ਹੈ ਜਿਸ ਅਧੀਨ ਸੈਂਟਰ ਵੱਲੋਂ ਘਰੇਲੂ ਹਿੰਸਾ, ਦਾਜ ਆਦਿ ਤੋਂ ਪੀੜ੍ਹਤ ਔਰਤਾਂ ਦੀ ਮਦਦ ਲਈ, ਲੀਗਲ ਕਾਉਂਸਲਿੰਗ, ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਸ਼ੈਲਟਰ ਆਦਿ ਦੀ ਸੁਵਿਧਾ ਇੱਕੋ ਛੱਤ ਹੇਠ ਮੁਹੱਈਆ ਕਰਵਾਈ ਜਾਂਦੀ ਹੈ। ਪਿਛਲੇ ਦਿਨ੍ਹਾਂ ਦੋਰਾਨ ਪਠਾਨਕੋਟ ਜਿਲ੍ਹੇ ਦੀ ਰਹਿਣ ਵਾਲੀ ਇੱਕ ਪੀੜਤ ਮਹਿਲਾ ਨੂੰ ਸਖੀ ਵਨ ਸਟਾਪ ਸੈਂਟਰ ਨੇ ਇਨਸਾਫ ਦਿਲਾਇਆ ਜੋ ਇਸ ਸਮੇਂ ਅਪਣੇ ਸਹੂਰੇ ਪਰਿਵਾਰ ਘਰ ਖੁਸੀ ਖੁਸੀ ਰਹਿ ਰਹੀ ਹੈ। ਜਿਕਰਯੋਗ ਹੈ ਕਿ ਸਖੀ ਵਨ ਸਟਾਪ ਸੈਂਟਰ ਜਿੱਥੇ ਪੀੜਤ ਮਹਿਲਾਵਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ ਉੱਥੇ ਹੀ ਮਹਿਲਾਵਾਂ ਨੂੰ ਇਨਸਾਫ ਦਿਲਾ ਕੇ ਉਨ੍ਹਾਂ ਦਾ ਹਮਦਰਦ ਵੀ ਬਣ ਰਿਹਾ ਹੈ।
ਪਠਾਨਕੋਟ ਨਿਵਾਸੀ ਜੀਨਸ (ਕਾਲਪਨਿਕ ਨਾਮ) ਨੇ ਦੱਸਿਆ ਕਿ ਵਨ ਸਟਾਪ ਸੈਂਟਰ ਵਿਚ ਆਪਣੇ ਪਤੀ ਖਿਲਾਫ ਸ਼ਿਕਾਇਤ ਕੀਤੀ ਸੀ।

ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਵਿਆਹ ਤੋਂ 2-3 ਮਹੀਨੇ ਬਾਦ ਹੀ ਉਸ ਤੋਂ ਦਾਜ ਵਿੱਚ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮੰਗ ਪੂਰੀ ਨਾ ਹੋਣ ਤੇ ਤਾਹਨੇ ਮਾਰਨ ਦਾ ਸਿਲਸਿਲਾ ਸੁਰੂ ਹੋ ਗਿਆ। ਮਹਿਲਾ ਨੇ ਦੱਸਿਆ ਕਿ ਪਤੀ ਦੇ ਪਰਿਵਾਰ ਵੱਲੋਂ ਕਿਹਾ ਜਾਂਦਾ ਕਿ ਉਹ ਕਾਰ ਦਹੇਜ ਵਿੱਚ ਚਾਹੁੰਦੇ ਸੀ ਤੇ ਉਹ ਕੇਵਲ ਮੋਟਰ ਸਾਈਕਲ ਹੀ ਲੈ ਕੇ ਆਈ ਹੈ। ਮਹਿਲਾ ਨੇ ਦੱਸਿਆ ਕਿ ਇਸ ਤੋਂ ਬਾਅਦ ਮੇਰੇ ਸੋਹਰੇ ਪਰਿਵਾਰ ਨੇ ਮੇਰੇ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਪੇਕੇ ਘਰ ਛੱਡ ਦਿੱਤਾ ਗਿਆ। ਮਹਿਲਾ ਨੇ ਦੱਸਿਆ ਕਿ ਉਸ ਦਾ ਇੱਕ ਡੇਡ ਸਾਲ ਦਾ ਬੱਚਾ ਵੀ ਹੈ, ਅਤੇ ਹੁਣ ਉਹ 8 ਮਹੀਨੇ ਦੀ ਪ੍ਰੈਗਨੈਂਟ ਹੈ ਅਤੇ 4 ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਕੋਈ ਖਰਚਾ ਵੀ ਮੈਨੂੰ ਨਹੀਂ ਦਿੱਤਾ ਜਾ ਰਿਹਾ।
ਜਿਕਰਯੋਗ ਹੈ ਕਿ ਸਖੀ ਵਨ ਸਟਾਪ ਸੈਂਟਰ ਵੱਲੋ ਦੋਨਾਂ ਧਿਰਾਂ ਦਾ ਆਪਸੀ ਸਮਝੋਤਾ ਕਰਵਾਇਆ ਅਤੇ ਸਮਝੋਤੇ ਵਿੱਚ ਲਿਖਿਆਂ ਗਿਆ ਕਿ ਭਵਿੱਖ ਵਿੱਚ ਦੋਨੋ ਆਪਸ ਵਿੱਚ ਨਹੀਂ ਲੜਨਗੇ ਅਤੇ ਪ੍ਰਤੀ ਮਹੀਨਾ ਪਤੀ ਵੱਲੋਂ ਮਹਿਲਾ ਨੂੰ ਖਰਚਾ ਦਿੱਤਾ ਜਾਵੇਗਾ ਪਤਨੀ ਦਾ ਜੋ ਵੀ ਡਲੀਵਰੀ ਦਾ ਖਰਚਾ ਹੋਵੇਗਾਂ, ਪਤੀ ਦੇਵੇਗਾ, ਪਤੀ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ ਉਸ ਦੇ ਮਾਤਾ ਪਿਤਾ ਵੱਲੋਂ ਵੀ ਉਸ ਨੂੰ ਕੂਝ ਨਹੀਂ ਕਿਹਾ ਜਾਵੇਗਾ । ਇਸ ਦੇ ਨਤੀਜੇ ਵਜੋਂ ਮਹਿਲਾ ਆਪਣੇ ਘਰ ਬਹੁਤ ਖੁਸ਼ੀ ਨਾਲ ਰਿਹ ਰਹੀ ਹੈ।  ਮਹਿਲਾ ਨੇ ਕਿਹਾ ਕਿ ਸਖੀ ਵਨ ਸਟਾਪ ਸੈਂਟਰ ਉਸ ਲਈ ਹਨੇਰੇ ਚੋਂ ਰੋਸ਼ਨੀ ਬਣ ਕੇ ਆਇਆ ਹੈ ਤਾਂ ਹੀ ਉਸ ਦੀ ਜਿੰਦਗੀ ਨੂੰ ਰੋਸ਼ਨੀ ਦੀ ਰਾਹ ਮਿਲ ਸਕੀ।  

Related posts

Leave a Reply