ਪਠਾਨਕੋਟ ਦੇ ਨੇੜੇ ਝਾਕੋਲਾੜੀ ਟੋਲ ਪਲਾਜ਼ਾ ਵਿਖੇ ਮਨਮੋਹਨ ਸਿੰਘ ਧੱਕਾਲਵੀ ਜਰਨਲ ਸਕੱਤਰ ਪੰਜਾਬੀ ਵਿਕਾਸ ਮੰਚ ਪਠਾਨਕੋਟ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ

ਹਰ ਕੁਰਬਾਨੀ ਲਈ ਤਿਆਰ: ਮਨਮੋਹਨ ਸਿੰਘ ਧੱਕਾਲਵੀ  
ਪਠਾਨਕੋਟ 9 ਜਨਵਰੀ (ਰਜਿੰਦਰ ਰਾਜਨ ਬਿਊਰੋ ਚੀਫ)  ਪਠਾਨਕੋਟ ਦੇ ਨੇੜੇ ਝਾਕੋਲਾੜੀ ਟੋਲ ਪਲਾਜ਼ਾ ਵਿਖੇ ਮਨਮੋਹਨ ਸਿੰਘ ਧੱਕਾਲਵੀ ਜਰਨਲ ਸਕੱਤਰ ਪੰਜਾਬੀ ਵਿਕਾਸ ਮੰਚ ਪਠਾਨਕੋਟ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੜੀਅਲ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅੱਤ ਦੀ ਠੰਡ ਨੂੰ ਧਿਆਨ ਵਿਚ ਰੱਖਦਿਆਂ ਮੋਦੀ ਸਰਕਾਰ ਨੂੰ ਕਾਲੇ ਕਨੂੰਨ ਵਾਪਸ ਕਰ ਲੈਣੇ ਚਾਹੀਦੇ ਹਨ ਨਹੀਂ ਤਾਂ ਇਸ ਦੇ ਸਿੱਟੇ ਭਿਆਨਕ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਿਸਾਨਾਂ ਪ੍ਰਤੀ ਬਿਲਕੁਲ ਵੀ ਧਿਆਨ ਨਹੀਂ  ਤੇ ਪ੍ਰਧਾਨ ਮੰਤਰੀ ਨੂੰ ਅਮਰੀਕਾ ਦੇ  ਵਿੱਚ ਕੀ ਹੋ ਰਿਹਾ ਹੈ ਓਥੋਂ ਦਾ ਬਹੁਤ ਜ਼ਿਆਦਾ ਫਿਕਰ ਹੈ ਪਰ ਆਪਣੇ ਦੇਸ਼ ਵਿਚ ਕੀ ਹੋ ਰਿਹਾ ਹੈ ਲੱਖਾਂ ਕਿਸਾਨ ਸੜਕਾਂ ਦੇ ਵਿਚ ਠੰਡ ਵਿਚ ਮਰ ਰਹੇ ਹਨ 70 ਤੋਂ ਜਿਆਦਾ ਮੌਤਾਂ ਹੋ ਚੁੱਕੀਆਂ ਹਨ, ਮੋਦੀ ਨੂੰ ਉਸਦਾ ਹਿਸਾਬ ਨਹੀਂ। 

ਉਨ੍ਹਾਂ ਕਿਹਾ ਕਿ ਜੇ ਮੋਦੀ ਆਪਣੇ ਅੜੀਅਲ ਵਤੀਰੇ ਤੋਂ ਬਾਜ ਨਾ ਆਇਆ ਤੇ ਉਹ ਵੀ ਪਿੱਛੇ ਹਟਣ ਵਾਲੇ ਨਹੀਂ ਅਤੇ ਹਰ ਕੁਰਬਾਨੀ ਲਈ ਤਿਆਰ ਬਰ ਤਿਆਰ ਬੈਠੇ ਹਨ । ਇਸ ਮੌਕੇ ਧਰਨਾਕਾਰੀਆਂ ਨੇ ਜੰਮ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਪਿਸ਼ੌਰਾ ਸਿੰਘ ਤੋਂ ਇਲਾਵਾ ਇਸ ਮੌਕੇ ਬਾਵਾ ਸਿੰਘ, ਮਾਹਲ ਸਿੰਘ ਘੁੰਮਣ, ਜੋਗਾ ਸਿੰਘ ਆਦਿ ਸ਼ਾਮਲ ਸਨ। ਇਹ ਜਾਣਕਾਰੀ ਮਨਮੋਹਨ ਸਿੰਘ ਧੱਕਾਲਵੀ ਜਨਰਲ ਸਕੱਤਰ ਪੰਜਾਬੀ ਵਿਕਾਸ ਮੰਚ ਪਠਾਨਕੋਟ ਨੇ ਦਿੱਤੀ ਅਤੇ ਉਨ੍ਹਾਂ ਇਸ ਮੌਕੇ ਚੱਲ ਰਹੇ ਸੰਘਰਸ਼ ਨੂੰ ਸਬੰਧਿਤ ਆਪਣੀ ਤਾਜਾ ਕਾਵਿਤਾ ਵੀ ਸੁਣਾਈ।

Related posts

Leave a Reply