ਪਸ਼ੂ ਪਾਲਣ ਮੰਤਰੀ ਤ੍ਰਿਪਤ ਬਾਜਵਾ ਨੇ ਬਰਡ ਫਲੂ ਦੀ ਰੋਕਥਾਮ ਦੇ ਪ੍ਰਬੰਧਾਂ ਦਾ ਲਿਆ ਜਾਇਜਾ

ਪਸ਼ੂ ਪਾਲਣ ਮੰਤਰੀ ਤ੍ਰਿਪਤ ਬਾਜਵਾ ਨੇ ਬਰਡ ਫਲੂ ਦੀ ਰੋਕਥਾਮ ਦੇ ਪ੍ਰਬੰਧਾਂ ਦਾ ਲਿਆ ਜਾਇਜਾ

ਪਠਾਨਕੋਟ, 9 ਦਸੰਬਰ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ): ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਨੇ ਅੱਜ ਪਠਾਨਕੋਟ ਵਿਭਾਗ ਦੇ ਅਧਿਕਾਰੀਆਂ ਨਾਲ ਵਿਭਾਗ ਵੱਲੋਂ ਬਰਡ ਫਲੂ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਦਿਤੇ ਦਿਸਾ ਨਿਰਦੇਸਾਂ ਅਨੁਸਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਰਮੇਸ ਕੋਹਲੀ, ਬਲਾਕ ਵੈਟਨਰੀ ਆਫੀਸਰ ਡਾਕਟਰ ਸਮੇਸ਼ ਸਿੰਘ ਅਤੇ ਕਿਸ਼ਨ ਚੰਦਰ ਮਹਾਜ਼ਨ ਵੱਲੋਂ ਬਰਡ ਫਲੂ ਬੀਮਾਰੀ ਦੀ ਰੋਕਥਾਮ ਲ‌ਈ ਵਿਭਾਗ ਵੱਲੋਂ ਕੀਤੇ ਗ‌ਏ ਪ੍ਰਬੰਧਾ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਦਸਿਆ ਕਿ ਪਸੂ ਪਾਲਣ ਵਿਭਾਗ ਪਠਾਨਕੋਟ ਦੇ ਅਧਿਕਾਰੀ ਅਤੇ ਕਰਮਚਾਰੀ ਪੋਲਟਰੀ ਫਾਰਮਾਂ ਵਿਚ ਜਾ ਕੇ ਸੈਂਪਲਿੰਗ ਕਰ ਰਹੇ ਹਨ ਅਤੇ‌ ਜਿਲੇ ਪੱਧਰ ਤੇ ਬਰਡ ਫਲੂ ਬੀਮਾਰੀ ਦੀ ਰੋਕਥਾਮ ਲ‌ਈ ਪਸੂ ਹਸਪਤਾਲ ਪਠਾਨਕੋਟ ਵਿਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੀ ਪੀ ਕਿੱਟਾ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ। ਪਸ਼ੂ ਪਾਲਣ ਮੰਤਰੀ ਨੇ ਲੋਕਾਂ ਨੂੰ ਬਰਡ ਫਲੂ ਬੀਮਾਰੀ ਬਾਰ ਫਲਾੲੀਅਾਂਜਾ ਰਹੀਆਂ ਗਲਤ ਅਫਵਾਹਾਂ ਤੋਂ ਸੁਚੇਤ ਰਹਿਣ ਲ‌ਈ ਕਿਹਾ। ਉਹਨਾਂ ਿਕਹਾ ਕਿ ਵਿਭਾਗ ਵੱਲੋਂ ਸਮੇਂ ਸਮੇਂ ਤੇ ਜੋ ਵੀ ਡਾਇਰੈਕਟਰੀ ਬਰਡ ਫਲੂ ਬੀਮਾਰੀ ਦੀ ਰੋਕਥਾਮ ਲ‌ਈ ਜਾਰੀ ਕੀਤੀ ਜਾਵੇਗੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਉਸ ਦਾ ਪੂਰੀ ਤਨਦੇਹੀ ਨਾਲ ਪਾਲਣ‌ ਕਰਨ ਅਤੇ ਪੋਲਟਰੀ ਫਾਰਮਰ ਨਾਲ ਪੂਰਾ ਸੰਪਰਕ ਰੱਖਣ

Related posts

Leave a Reply