ਰਾਜਿੰਦਰ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਆਪਣਾ ਅਹੁਦਾ ਸੰਭਾਲਿਆ


ਗੜ੍ਹਦੀਵਾਲਾ 17 ਦਸੰਬਰ (ਚੌਧਰੀ) : ਸਬ ਤਹਿਸੀਲ ਗੜ੍ਹਦੀਵਾਲਾ ਵਿਖੇ ਰਾਜਿੰਦਰ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਆਪਣਾ ਅਹੁਦਾਾ ਸੰਭਾਲ ਲਿਆ ਹੈ।ਉਨ੍ਹਾਂ ਕਿਹਾ ਕਿ ਤਹਿਸੀਲ ਅੰਦਰ ਲੋਕਾਂ ਨੂੰ ਲੋੜੀਂਦੇ ਕੰਮ ਕਰਵਾਉਣ ਲਈ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਆਪਣਾ ਜ਼ਰੂਰੀ ਕੰਮ ਕਰਾਵਾਉਣ ਲਈ ਮੁਸ਼ਕਿਲ ਆਉਂਦੀ ਹੈ,ਤੇ ਉਹ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਮੌਕੇ ਕਾਨੂੰਗੋ ਕਮਲ ਕੁਮਾਰ,ਰੀਡਰ ਸਰਬਜੀਤ ਸਿੰਘ, ਕਲਰਕ ਇਕਬਾਲ ਕੌਰ, ਪਟਵਾਰੀ ਮਨਪ੍ਰੀਤ ਸਿੰਘ ਤਹਿਸੀਲ ਕੈਸ਼ੀਅਰ, ਪਟਵਾਰੀ ਅਮਨਪ੍ਰੀਤ ਸਿੰਘ, ਹਰਵਿੰਦਰ ਸਿੰਘ ਸੁਪਰਵਾਈਜਰ ਫਰਦ ਕੇਂਦਰ,ਰੀਤੂ ਸਤੀਸ਼ ਕੁਮਾਰ, ਸੁਰਿੰਦਰ ਕੁਮਾਰ ਸੇਵਾ ਕੇਂਦਰ ਇੰਚਾਰਜ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।

Related posts

Leave a Reply