Latest News :- 17 ਸਾਲਾਂ ਨਾਬਾਲਿਗ ਲੜਕੀ ਨੂੰ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਤੇ ਮੁਕਦਮਾ ਦਰਜ਼

17 ਸਾਲਾਂ ਨਾਬਾਲਿਗ ਲੜਕੀ ਨੂੰ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਤੇ ਮੁਕਦਮਾ ਦਰਜ਼
ਪਠਾਨਕੋਟ 07 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼) :- ਜਿਲ੍ਹਾ ਪਠਾਨਕੋਟ ਦੀ ਥਾਣਾ ਡਿਵੀਜ਼ਨ ਨੰਬਰ ਦੋ ਪੁਲਿਸ ਵਲੋਂ ਇੱਕ 17 ਸਾਲਾਂ ਨਾਬਾਲਿਗ ਲੜਕੀ ਨੂੰ ਘਰੋਂ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਤੇ ਮੁਕਦਮਾ ਦਰਜ਼ ਕੀਤਾ ਗਿਆ ਹੈ । ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੀ ਭੂਆ ਨੇ ਦੱਸਿਆ ਕਿ ਉਸਦੇ ਭਰਾ ਅਤੇ ਭਰਜਾਈ ਦੀ ਮੌਤ ਹੋ ਚੁੱਕੀ ਹੈ । ਉਹਨਾਂ ਦੀ ਇੱਕ ਲੜਕੀ ਸੁਨੇਹਾ ਜਿਸਦੀ ਉਮਰ ਕਰੀਬ 17 ਸਾਲ ਹੈ ਉਸਦੇ ਪਾਸ ਰਹਿੰਦੀ ਸੀ ਜੋ ਮਿਤੀ 5 ਫ਼ਰਵਰੀ 2021 ਨੂੰ ਸ਼ਾਮ ਕਰੀਬ 4 ਵਜੇ ਘਰੋਂ ਕਪੜੇ ਸਲਾਈ ਕਰਾਉਣ ਲਈ ਬਾਜ਼ਾਰ ਗਈ ਸੀ ਪਰ ਘਰ ਨਹੀ ਆਈ । ਮੈਨੂੰ ਪੁਰਾ ਯਕੀਨ ਹੈ ਕਿ ਮੇਰੀ ਭਤੀਜੀ ਸੁਨੇਹਾ ਨੂੰ ਉਕਤ ਗੌਤਮ ਉਰਫ ਸਿੰਬੂ ਪੁੱਤਰ ਮਨੋਹਰ ਲਾਲ ਵਾਸੀ ਪਠਾਨਕੋਟ ਵਿਆਹ ਕਰਾਉਣ ਦੀ ਨੀਅਤ ਨਾਲ ਭਜਾ ਕੇ ਲੈ ਗਿਆ ਹੈ । ਸ਼ਿਕਾਇਤ ਕਰਤਾ ਦੀ ਸ਼ਿਕਾਇਤ ਉਤੇ ਕਾਰਵਾਈ ਕਰਦੇ ਹੋਏ ਗੌਤਮ ਉਰਫ਼ ਸਿੰਬੂ ਪੁੱਤਰ ਮਨੋਹਰ ਲਾਲ ਵਾਸੀ ਪਠਾਨਕੋਟ ਖ਼ਿਲਾਫ਼ ਮੁਕੱਦਮਾ ਨੰਬਰ 16 ਮਿਤੀ 6-2-21 ਨੂੰ ਆਈਪੀਸੀ ਦੀ ਧਾਰਾ 363,366 ਤਹਿਤ ਮੁਕਦਮਾ ਦਰਜ਼ ਕਰ ਲਿਆ ਹੈ ਜਦਕਿ ਦੋਸ਼ੀ ਫ਼ਰਾਰ ਹੈ ।

Related posts

Leave a Reply