ਰਾਮ ਲੁਭਾਇਆ ਵੱਲੋਂ ਜਿਲਾ ਲੋਕ ਸੰਪਰਕ ਅਫਸ਼ਰ ਵੱਜੋਂ ਜਿਲਾ ਪਠਾਨਕੋਟ ਦਾ ਸੰਭਾਲਿਆ ਚਾਰਜ


ਪਠਾਨਕੋਟ,21 ਨਵੰਬਰ (ਰਜਿੰਦਰ ਸਿੰਘ ਰਾਜਨ,/ਅਵਿਨਾਸ਼ ਸ਼ਰਮਾ ਅਵਿਨਾਸ਼ ਸ਼ਰਮਾ ) : ਅੱਜ ਰਾਮ ਲੁਭਾਇਆ ਵੱਲੋਂ ਜਿਲਾ ਲੋਕ ਸੰਪਰਕ ਅਫਸ਼ਰ ਵਜੋਂ ਜਿਲਾ ਪਠਾਨਕੋਟ ਵਿਖੇ ਚਾਰਜ ਸੰਭਾਲ ਲਿਆ ਗਿਆ। ਇਸ ਤੋਂ ਪਹਿਲਾ ਉਹ ਜਿਲਾ ਪਠਾਨਕੋਟ ਵਿਖੇ ਹੀ ਸਹਾਇਕ ਲੋਕ ਸੰਪਰਕ ਅਫਸ਼ਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਜਿਕਰਯੋਗ ਹੈ ਕਿ ਵਿਭਾਗ ਵਿੱਚ ਆਉਂਣ ਤੋਂ ਪਹਿਲਾ ਜਿਲਾ ਲੋਕ ਸੰਪਰਕ ਅਫਸ਼ਰ ਰਾਮ ਲੁਭਾਇਆ ਵੱਲੋਂ ਦੈਨਿਕ ਭਾਸਕਰ ਅਤੇ ਦੈਨਿਕ ਜਾਗਰਣ ਅਖਬਾਰਾਂ ਵਿੱਚ ਵੀ ਅਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।ਇਸ ਤੋਂ ਬਾਅਦ ਉਨਾ ਵੱਲੋਂ ਸਾਲ 2015 ਦੋਰਾਨ ਬਤੋਰ ਸੂਚਨਾ ਤੇ ਲੋਕ ਸੰਪਰਕ ਅਫਸ਼ਰ ਵੱਲੋਂ ਚੰਗੀਗੜ ਵਿਖੇ ਸੇਵਾਵਾਂ ਦਿੱਤੀਆਂ ਅਤੇ ਜਿਲਾ ਪਠਾਨਕੋਟ ਵਿਖੇ ਸਹਾਇਕ ਲੋਕ ਸੰੰਪਰਕ ਅਫਸ਼ਰ ਵਜੋਂ ਸੇਵਾਵਾਂ ਦੇਣ ਦਾ ਵੀ ਮਾਣ ਪ੍ਰਾਪਤ ਹੋਇਆ। ਇਸ ਮੋਕੇ ਤੇ ਉਹੈ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜਿਮੇਦਾਰੀ ਉਨਾ ਨੂੰ ਦਿੱਤੀ ਗਈ ਹੈ ਉਸ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਜਿਮੇਦਾਰੀ ਨਾਲ ਨਿਭਾਉਂਣਗੇ 

Related posts

Leave a Reply