ਲਾਇਨਿਜਮ ਵਿੱਚ ਕੱਲਬ ਦੇ 30 ਵੀਂ ਵਾਰ ਪ੍ਰਧਾਨ ਬਨ ਕੇ ਰਿਕਾਰਡ ਤੋੜਿਆ : ਰਾਮੇਸ਼ ਮਹਾਜਨ


ਗੁਰਦਾਸਪੁਰ 24 ਅਗਸਤ ( ਅਸ਼ਵਨੀ ) : ਲਾਇਨ ਕੱਲਬ ਕਾਹਨੂੰਵਾਨ ਫ਼ਤਿਹ ਦੇ ਲਗਾਤਾਰ ਸਰਬ ਸਮੰਤੀ ਨਾਲ ਬਣਦੇ ਆ ਰਹੇ ਪ੍ਰਧਾਨ,ਰਾਮੇਸ਼ ਮਹਾਜਨ ਇੱਕ ਵਾਰ ਫੇਰ ਬੀਤੇ ਦਿਨ ਲਾਇਨ ਕੱਲਬ ਦੀ ਮੀਟਿੰਗ ਦੋਰਾਨ ਕੱਲਬ ਦੇ ਕਾਰਜਾਂ ਲਈ ਪ੍ਰਧਾਨ ਚੁਣੇ ਗਏ ਹਨ।

ਇਸ ਮੌੌਕੇ ਤੇ ਰਾਮੇਸ਼ ਮਹਾਜਨ ਨੇ ਲਾਇਨ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਹਿਲਾ ਵੀ ਇਸ ਕੱਲਬ ਨਾਲ ਮਿਲ ਕੇ ਲੋਕ ਭਲਾਈ ਦੇ ਕੰਮ ਕਰਦੇ ਰਹੇ ਹਨ,ਉਹਨਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਅੱਗੇ ਤੋਂ ਵੀ ਇਸ ਕੱਲਬ ਵੱਲੋਂ ਪੁਰੇ ਸਹਿਯੋਗ ਅਤੇ ਉਤਸ਼ਾਹ
ਨਾਲ ਕੰਮ ਕਰਣਗੇ।

ਇਸ ਤੋਂ ਇਲਾਵਾ ਮੀਟਿੰਗ ਦੋਰਾਨ ਕਮਲਦੀਪ ਸਿੰਘ ਸੈਕਟਰੀ , ਵਰਿੰਦਰ ਸੈਣੀ ਪੀ ਆਰ ੳ,ਦਲਬੀਰ ਸਿੰਘ ਕੈਸ਼ੀਅਰ ਚੁਣੇ ਗਏ।ਇਸ ਤੋਂ ਇਲਾਵਾ ਪ੍ਰੇਮ ਤੁਲੀ ਸੀਨੀਅਰ ਵਾਇਸ ਪ੍ਰਧਾਨ,ਡਾ.ਆਰ ਐਸ ਬਾਜਵਾ ਚੈਅਰਮੈਨ,ਰਵੇਲ ਸਿੰਘ ਵਾਇਸ ਚੈਅਰਮੈਨ ਚੁਣੇ ਗਏ।

ਰਾਮੇਸ਼ ਮਹਾਜਨ ਪ੍ਰਧਾਨ ਨੇ ਕੱਲਬ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਕਿ ਇਸ ਕੱਲਬ ਵੱਲੋਂ ਹੁਣ ਤੱਕ 10 ਹਜ਼ਾਰ ਪੋਦੇ ਲਗਾਏ ਜਾ ਚੁੱਕੇ ਹਨ ਅਤੇ 5 ਗਰੀਬ ਲੜਕੀਆ ਦੇ ਵਿਆਹ ਕਰਵਾਵੇ ਗਏ ਹਨ,10 ਤੋਂ ਵੱਧ ਮਾਸਕ ਅਤੇ ਸਨੇਟਾਈਜਰ ਵੰਡੇ ਗਏ ਹਨ। ਉਹਨਾ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਕੱਲਬ ਵੱਲੋਂ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਕੇਸ਼ ਜੋਤੀ ਸ਼ਰਮਾ,ਸਾਹਿਲ ਮਹਾਜਨ,ਅਜੇ ਸ਼ੰਕਰ,ਸੰਜੀਵ ਕਪੂਰ ਅਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।ਇਸ ਮੌਕੇ ਤੇ ਤਰਸੇਮ ਲਾਲ ਨਾਇਬ ਤਹਿਸੀਲਦਾਰ ਮੁੱਖ ਮਹਿਮਾਨ ਦੇ ਤੋਰ ਤੇ ਹਾਜ਼ਰ ਸਨ।

Related posts

Leave a Reply