Latest News :- ਕੈਬਿਨੈਟ ਮੰਤਰੀ ਸੁੰਦਰ ਸ਼ਾਮ ਅਰੋੜਾ ਲਹਰਾਉਂਗੇ ਝੰਡਾ, ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡ੍ਰੈਸ ਰਿਹਰਸਲ ਦਾ ਡੀ.ਸੀ. ਨੇ ਲਿਆ ਜਾਇਜਾ

ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਮਨਾਏ ਜਾ ਰਹੇ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡ੍ਰੈਸ ਰਿਹਰਸਲ ਦਾ ਡੀ.ਸੀ. ਪਠਾਨਕੋਟ ਨੇ ਲਿਆ ਜਾਇਜਾ ਪ੍ਰੇਡ ਰਿਹਰਸਲ ਦੋਰਾਨ ਵੱਖ ਵੱਖ ਪੁਲਿਸ ਟੂਕੜੀਆਂ  ਨੇ ਕੀਤਾ ਮਾਰਚ ਪਾਸਟ
ਕੋਵਿਡ 19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਕੇ ਕੀਤਾ ਗਿਆ ਫੁੱਲ ਡ੍ਰੈਸ ਰਿਹਰਸਲ ਦਾ ਆਯੋਜਨ
ਪਠਾਨਕੋਟ, 23 ਜਨਵਰੀ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) :- ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਅੱਜ ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਫੁੱਲ ਡ੍ਰੈਸ ਰਿਹਰਸਲ ਕੀਤੀ ਗਈ। ਇਸ ਮੋਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਬਤੋਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ  ਅਤੇ ਤਿਰੰਗਾ ਲਹਿਰਾ ਕੇ ਪ੍ਰੇਡ ਦਾ ਨਿਰੀਖਣ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸੀ੍ਰ ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ , ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਅਰਵਿੰਦ ਪ੍ਰਕਾਸ ਵਰਮਾ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸਪੰਰਕ ਅਫਸਰ ਪਠਾਨਕੋਟ, ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ, ਡਾ. ਆਦਿੱਤੀ ਸਲਾਰੀਆ ਸਹਾਇਕ ਸਿਵਲ ਸਰਜਨ,  ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ। ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡ੍ਰੈਸ ਰਿਹਰਸਲ  ਦਾ ਜਾਇਜਾ ਲਿਆ । ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਪਠਾਨਕੋਟ ਦੇ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਕੋਵਿਡ 19 ਦੇ ਚਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ 19 ਦੇ ਚਲਦਿਆਂ ਸੱਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ.ਸੋਅ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਲਈ ਵੱਖ ਵੱਖ ਜਿਲ੍ਹਾ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। 

 
 

Related posts

Leave a Reply