ਨਾਬਾਲਿਗ ਨਾਲ ਬਲਾਤਕਾਰ,ਦੋ ਵਿਰੁਧ ਮਾਮਲਾ ਦਰਜ


ਗੁਰਦਾਸਪੁਰ 5 ਅਕਤੂਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਤਿੱਬੜ ਦੀ ਪੁਲਿਸ ਵੱਲੋਂ ਇਕ ਨਾਬਾਲਿਗ ਲੜਕੀ ਦੀ ਸ਼ਿਕਾਇਤ ਤੇ ਬਲਾਤਕਾਰ ਦੇ ਦੋਸ਼ ਵਿਚ ਦੋ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ । ਪੁਲਿਸ ਸਟੇਸ਼ਨ ਤਿੱਬੜ ਅਧੀਨ ਪੈਂਦੇ ਇਕ ਪਿੰਡ ਦੀ ਇਕ ਨਬਾਲਗ਼ ਲੜਕੀ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਕਿਹਾ ਕਿ ਬੀਤੀ 1 ਅਕਤੂਬਰ ਨੂੰ ਉਹ ਆਪਣੇ ਘਰ ਤੋਂ ਬਾਹਰ ਜੰਗਲ਼ ਪਾਣੀ ਲਈ ਗਈ ਸੀ ਤਾਂ ਇਸ ਦੋਰਾਨ ਅਮਨ ਅਤੇ ਰੋਬਿਨ ਵਸਨੀਕ ਪਿੰਡ ਬੱਬਰੀ ਨੰਗਲ ਉਸ ਨੂੰ ਡਰਾ ਧਮਕਾ ਕੇ ਮੋਟਰ-ਸਾਈਕਲ ਤੇ ਬਿਠਾ ਕੇ ਲੈ ਗਏ ਅਮਨ ਨੇ ਉਸ ਦੇ ਨਾਲ ਦੋ ਵਾਰ ਬਲਾਤਕਾਰ ਕੀਤਾ ਦੋ ਅਕਤੂਬਰ ਦੀ ਸਵੇਰ 11 ਵਜੇ ਦੇ ਕਰੀਬ ਉਹ ਉਸ ਨੂੰ ਪਿੰਡ ਛੱਡ ਕੇ ਚੱਲੇ ਗਏ । ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾ ਤੇ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply