ਰਾਸ਼ਟਰੀ ਹਿੰਦੂ ਸੇਨਾ ਨੇ ਯੂਥ ਅਕਾਲੀ ਦਲ ਦੇ ਨਾਲ ਮਿਲ ਕੇ ਸਾੜਿਆ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਪੁਤਲਾ


ਪਠਾਨਕੋਟ, 20 ਨਵੰਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) ਅੱਜ ਰਾਸ਼ਟਰੀ ਹਿੰਦੂ ਸੇਨਾ ਯੁਵਾ ਵਿੰਗ ਨੇ ਯੁਵਾ ਅਕਾਲੀ ਦਲ ਦੇ ਕਾਰਜਕਰਤਾਵਾਂ ਦੇ ਨਾਲ ਮਿਲ ਕੇ ਨਗਰੋਟਾ ਕਾਂਡ ਦੇ ਵਿਰੋਧ ਵਿੱਚ ਜਿਲਾ ਪ੍ਰਧਾਨ ਰਾਜੇਸ਼ ਟਿੰਕੂ ਦੀ ਅਗੁਵਾਈ ਵਿੱਚ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਪੁਤਲਾ ਸਾੜ ਕੇ ਰੋਸ਼ ਮੁਜਾਹਿਰਾ ਕੀਤਾ ਗਿਆ।ਰੋਸ਼ ਪ੍ਰਦਰਸ਼ਨ ਵਿੱਚ ਯੁਵਾ ਅਕਾਲੀ ਦਲ ਧਾਰ ਬਲਾੱਕ ਦੇ ਅਗੁਵਾਈ ਹੁਸ਼ਿਆਰ ਸਿੰਘ ਕਾਲੂ ਉਚੇਚੇ ਤੌਰ ਤੇ ਸ਼ਾਮਿਲ ਹੋਏ।ਰੋਸ਼ ਪ੍ਰਦਰਸ਼ਨ ਕਰਦੇ ਹੋਏ ਯੁਵਾ ਅਕਾਲੀ ਦਲ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਅਪਨੀ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ।ਉਨਾ ਕਿਹਾ ਕਿ ਜੱਦੋ ਤੋਂ ਪਾਕਿਸਤਾਨ ਦਾ ਜਨਮ ਹੋਇਆ ਹੈ ਉਹ ਆਏ ਦਿਨ ਭਾਰਤ ਦੇ ਖਿਲਾਫ ਸਾਜਿਸ਼ਾਂ ਰੱਚ ਰਿਹਾ ਹੈ।ਭਾਰਤ ਦੇ ਸੱਬ ਤੋਂ ਵੱਡੇ ਤਿਓਹਾਰ ਦੀਵਾਲੀ ਤੇ ਵੀ ਐਲਓਸੀ ਤੇ ਲਗਾਤਾਰ ਗੋਲਾਬਾਰੀ ਕੀਤੀ ਗਈ।ਉਨਾ ਕਿਹਾ ਕਿ ਹੁਣ ਪਾਕਿਸਤਾਨ ਦੇ ਖਤਮ ਹੋਣ ਦਾ ਸਮੇਂ ਆ ਗਿਆ ਹੈ।ਰਾਸ਼ਟਰੀ ਹਿੰਦੂ ਸੇਨਾ ਯੁਵਾ ਵਿੰਗ ਦੇ ਜਿਲਾਪ੍ਰਧਾਨ ਰਾਜੇਸ਼ ਟਿੰਕੂ ਨੇ ਕਿਹਾ ਕਿ ਵੀਰਵਾਰ ਨੁੰ ਜੰਮੂ ਦੇ ਨਗਰੋਟਾ ਵਿਚ ਭਾਰਤੀ ਸੁਰਖਿਆ ਬਲਾਂ ਨੇ ਚਾਰ ਜੈਸ਼ ਏ ਮੁਹਮੰਦ ਅੱਤਵਾਦਿਆਂ ਨੁੰ ਢੇਰ ਕਰ ਉਨਾ ਤੋਂ ਵੱਡੀ ਮਾਤਰਾ ਤੋਂ ਗੋਲਾ ਬਾਰੂਦ ਬਰਾਮਦ ਕਰ ਵੱਡੇ ਆਂਤੰਕੀ ਹਮਲੇ ਦੀ ਸਾਜਿਸ਼ ਨੁੰ ਨਾਕਾਮ ਕੀਤਾ ਹੈ।ਰਾਸ਼ਟਰੀ ਹਿੰਦੂ ਸੇਨਾ ਧਾਰ ਬਲਾਕ ਪ੍ਰਧਾਨ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਰਾਸ਼ਟਰੀ ਹਿੰਦੂ ਸੇਨਾ ਨੁੰ ਅਪਨੀ ਭਾਰਤੀ ਸੁਰਖਿਆ ਬਲਾਂ ਤੇ ਗਰਵ ਹੈ ਅਤੇ ਜੇਕਰ ਪਾਕਿਸਤਾਨ ਅਪਨੀ ਨਾਪਾਕ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਉਸਦਾ ਦੁਨਿਆ ਤੋਂ ਨਕਸ਼ਾ ਮਿਟਾ ਦਿੱਤਾ ਜਾਵੇਗਾ।ਇਸ ਮੌਕੇ ਤੇ ਸਾਬਕਾ ਹਵਲਦਾਰ ਜਗਦੀਸ਼ ਚੰਦ, ਚੈਨ ਸਿੰਘ, ਅੰਕੂਸ਼, ਗੋਲਡੀ, ਰਾਕੇਸ਼ ਕੁਮਾਰ, ਤੇਜ ਸਿੰਘ, ਪ੍ਰਤਾਪ ਕੁਮਾਰ, ਸੁਰਜੀਤ ਕੁਮਾਰ, ਅਨਿਲ ਸਿੰਘ, ਅਮਿਤ ਕੁਮਾਰ, ਨਸੀਬ ਸਿੰਘ, ਬੋਧਰਾਜ ਅਤੇ ਹੋਰ ਮੌਜੂਦ ਸਨ।

Related posts

Leave a Reply