ਗੜਦੀਵਾਲਾ 3 ਨੰਬਰ ਵਾਰਡ ‘ਚ ਅਕਾਲੀ ਦਲ ਉਮੀਦਵਾਰ ਦੇ ਦਫਤਰ ਦਾ ਰਸੂਲਪੁਰ ਨੇ ਕੀਤਾ ਉਦਘਾਟਨ

ਕਿਸਾਨ ਦਿੱਲੀ ਠੰਡ ਚ ਬੈਠਾ ,ਕਾਂਗਰਸੀਆਂ ਨੂੰ ਚੋਣਾਂ ਦੀ ਪੈ ਗਈ : ਰਸੂਲਪੁਰ

ਹੁਣ ਕਾਂਗਰਸੀ ਉਮੀਦਵਾਰ ਨੂੰ ਜਿੱਤ ਪ੍ਰਾਪਤ ਕਰਨ ਲਈ ਲਗਾਉਣਾ ਪਵੇਗਾ ਏਡੀ ਚੋਟੀ ਦਾ ਜੋਰ

ਗੜ੍ਹਦੀਵਾਲਾ 8 ਫਰਵਰੀ (CHOUDHARY ) : ਨਗਰ ਕੌਸਲ ਗੜਦੀਵਾਲਾ ਦੇ ਵਾਰਡ ਨੰਬਰ 3 ਦੇ ਅਕਾਲੀ ਦਲ ਦੇ ਉਮੀਦਵਾਰ ਕੁੰਦਨ ਕੌਰ ਜੋ ਪਹਿਲਾ ਵੀ ਐਮ ਸੀ ਰਹਿ ਚੁਕੇ ਹਨ। ਉਨਾਂ ਦੇ ਦਫਤਰ ਦਾ ਉਦਘਾਟਨ ਅੱਜ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਕੀਤਾ। ਅਕਾਲੀ ਦਲ ਦੇ ਉਮੀਦਵਾਰ ਚ ਪਾਰਟੀ ਵਲੋਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ ਹੁਣ ਹੁਣ ਕਾਂਗਰਸੀ ਉਮੀਦਵਾਰ ਕਮਲਜੀਤ ਕੌਰ ਨੂੰ ਜਿੱਤ ਪ੍ਰਾਪਤ ਕਰਨ ਲਈ ਏਡੀ ਚੋਟੀ ਦਾ ਜੋਰ ਲਗਾਉਣਾ ਪਵੇਗਾ ਕਿਉਂਕ ਕਮਲਜੀਤ ਕੌਰ ਇਕ ਨਵੀਂ ਉਮੀਦਵਾਰ ਹੈ ਅਤੇ ਅਕਾਲੀ ਦਲ ਦੀ ਉਮੀਦਵਾਰ ਕੁੰਦਨ ਕੌਰ ਕਾਫੀ ਤਜਰਬੇਕਾਰ ਹੈ।ਇਸ ਮੌਕੇ ਰਸੂਲਪੁਰ ਸਾਹਿਬ ਨੇ ਕਿਹਾ ਕਿ ਇਸ ਵੇਲੇ ਜਦੋਂ ਕਿਸਾਨ ਜਥੇਬੰਦੀਆਂ ਦਿੱਲੀ ਬਾਰਡਰ ਤੇ ਬੈਠੀਆਂ ਹੋਈਆਂ ਹਨ ਤਾਂ ਕਾਂਗਰਸ ਨੂੰ ਚੋਣਾਂ ਕਰਵਾਉਣ ਦੀ ਪੈ ਗਈ ਹੈ। ਪੰਜਾਬ ਦਾ ਵਿਕਾਸ ਕਰਨ ਦੀਆਂ ਡੀਗਾਂ ਮਾਰ ਰਹੇ ਹਨ ਇਹ ਦੱਸਣ ਕਿ ਮਹਿੰਗਾਈ ਕਿਉਂ ਵਧੀ ,ਹਰ ਚੀਜ ਨੂੰ ਅੱਗ ਲਗੀ ਹੋਈ ਹੈ। ਬਿਜਲੀ ਦੇ ਰੇਟ ਸਾਰੀਆਂ ਸਟੇਟਾਂ ਨਾਲੋਂ ਜਿਆਦਾ ,ਬੇਰੁਜਗਾਰੀ ਹੱਦਾਂ ਬੰਨੇ ਤੋੜ ਗਈ ਹੈ। ਨਸਿਆਂ ਦਾ ਦਰਿਆ ਵਗ ਰਿਹਾ ਹੈ ਹਰ ਕੋਈ ਕਾਂਗਰਸ ਨੂੰ ਕੋਸ ਰਿਹਾ ਹੈ।ਉਨਾਂ 14 ਫਰਵਰੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕੰਦਨ ਕੌਰ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਕਮਲਜੀਤ ਕੁਲਾਰ ,ਬਲਬਿੰਦਰ ਸਿੰਘ ਚਿਪੜਾ ,ਬਾਬਾ ਰਾਮਜੀ ਦਾਸ ,ਕੁਲਦੀਪ ਸਿੰਘ ਦੀਪਾ,ਅਮਨਦੀਪ ਬੱਗਾ ,ਆਦੇਸ ਗੁਪਤਾ,ਰਤਨ ਚੰਦ,ਸਾਮ ਸਿੰਘ,ਕਾਰਤਿਕ ਬੱਗਾ ,ਵਰਿੰਦਰ ਰਾਜੂ ,ਜਤਿੰਦਰ ਬੱਗਾ ,ਆਦਿ ਹਾਜਿਰ ਸਨ ।

Related posts

Leave a Reply