ਰਾਇਆ ਸਰੋਂ ਆਰ ਐਚ 406 ਘੱਟ ਬੀਜ ਬੀਜਣ ਨਾਲ ਵੀ ਹੋ ਰਹੀ ਕਿਸਾਨਾਂ ਲਈ ਲਾਹੇਵੰਦ

(ਪਿੰਡ ਕਾਹਲਵਾਂ ਵਿਖੇ ਕਿਸਾਨ ਦੀ ਤਿਆਰ ਫਸਲ ਦੇਖਦੇ ਹੋਏ ਵਿਭਾਗ ਕਰਮਚਾਰੀ)

ਜਿਨ੍ਹਾਂ ਕਿਸਾਨਾਂ ਕੋਲ ਪਾਣੀ ਨਹੀਂ ਵੀ,ਉਨਾਂ ਲਈ ਵੀ ਇਹ ਫਸਲ ਲਾਹੇਵੰਦ : ਡਾ ਰਜਿਤ ਚੌਹਾਨ

ਗੜ੍ਹਦੀਵਾਲਾ 24 ਜਨਵਰੀ (CHOUDHARY) : ਮਨਿਸਟਰੀ ਆਫ ਐਗਰੀਕਲਚਰ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਬਿਨੈ ਕੁਮਾਰ ਹੁਸਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿਛਲੇ ਸਮੇਂ ਰਾਇਆ ਸਰੋਂ ਆਰ ਐਚ 406 ਕਿਸਮ ਦੀਆਂ ਐਨ ਐਫ ਐਸ ਐਮ ਸਕੀਮ ਰਾਹੀਂ 300 ਫ੍ਰੀ ਕਿਟਾਂ ਕਿਸਾਨਾਂ ਨੂੰ ਵੰਡੀਆਂ ਗਈਆਂ ਸਨ।ਇਸ ਮੌਕੇ ਡਾ ਰਜਿਤ ਚੌਹਾਨ ਤੇ ਏ ਓ ਡਾ ਮਨਜੀਤ ਸਿੰਘ, ਡਾ ਮਹਿਤਪਾਲ ਸਿੰਘ, ਸ਼ਮਿੰਦਰ ਸਿੰਘ ਏ ਐਸ ਆਈ, ਗਗਨਦੀਪ ਸਿੰਘ ਪਿੰਡ ਕਾਹਲਵਾਂ ਕੁਲਵੰਤ ਸਿੰਘ ਪਿੰਡ ਫਤਿਹਪੁਰ ਦੇ ਕਿਸਾਨ ਮਨਪ੍ਰੀਤ ਸਿੰਘ, ਬਿਕਰ ਸਿੰਘ ਕਾਹਲਵਾਂ ਦੇ ਫਾਰਮਾਂ ਵਿਚ ਇਸ ਟੀਮ ਨੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਘੱਟ ਖਰਚੇ ਤੇ ਘੱਟ ਪਾਈ ਨਾਲ ਬੀਜੀ ਗਈ ਸਰੋਂ ਦੇ ਖੇਤਾ ਦਾ ਦੌਰਾ ਕੀਤਾ ਅਤੇ ਵਧੀਆ ਉਪਜ ਹੋਣ ਤੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ। ਇਸ ਵਧੀਆ ਉਪਜ ਹੋਣ ਤੇ ਕਿਸਾਨਾਂ ਨੂੰ ਹੋਰ ਅੱਗੇ ਆਉਣ ਲਈ ਕਿਹਾ। ਜਿਨ੍ਹਾਂ ਕਿਸਾਨਾਂ ਕੋਲ ਪਾਣੀ ਨਹੀਂ ਵੀ ਹੈ ਉਨਾਂ ਲਈ ਵੀ ਲਾਹੇਵੰਦ ਹੈ।

Related posts

Leave a Reply