HOSHIARPUR : ਬੱਸ ਅਤੇ ਟਰੈਕਟਰ ਵਿਚਾਲੇ ਹੋਈ ਟੱਕਰ ‘ਚ 2 ਵਿਅਕਤੀਆਂ ਦੀ ਮੌਤ

ਮੁਕੇਰੀਆਂ/ ਗੁਰਦਾਸਪੁਰ / ਹੁਸ਼ਿਆਰਪੁਰ (ਗੁਰਪ੍ਰੀਤ ਸਿੰਘ ) ਮੁਕੇਰੀਆਂ ਦੇ ਗੁਰਦਾਸਪੁਰ ਰੋਡ ‘ਤੇ ਬੱਸ ਅਤੇ ਟਰੈਕਟਰ ਵਿਚਾਲੇ ਹੋਈ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮੁਕੇਰੀਆਂ ਥਾਣੇ ਦੇ ਐਸਐਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀ ਦੀ ਬੱਸ ਗੁਰਦਾਸਪੁਰ ਵੱਲ ਜਾ ਰਹੀ ਸੀ। ਦੂਜੇ ਪਾਸੇ ਤੋਂ ਆ ਰਹੇ ਟਰੈਕਟਰ ‘ਤੇ ਬੋਰਵੈੱਲ ਦਾ ਸਾਮਾਨ ਲੱਦਿਆ ਹੋਇਆ ਸੀ।

ਗੁਰਦਾਸਪੁਰ ਰੋਡ ’ਤੇ ਕੋਲੀਆਂ ਮੋੜ ਨੇੜੇ ਦੋਵੇਂ ਵਾਹਨ ਆਪਸ ਵਿੱਚ ਟਕਰਾ ਗਏ। ਹਾਦਸੇ ਦੌਰਾਨ ਟਰੈਕਟਰ ‘ਤੇ ਲੱਦਿਆ ਪਾਈਪ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ। ਇਸ ਕਾਰਨ ਬੱਸ ਦੀ ਪਿਛਲੀ ਸੀਟ ‘ਤੇ ਬੈਠੇ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਪੁਲੀਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ਾਂ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਹਰਦੀਪ ਸਿੰਘ (35) ਪੁੱਤਰ ਵਜੋਂ ਹੋਈ ਹੈ
ਅਤੇ ਜੋਬਨਨੀਤ ਸਿੰਘ (27) ਪੁੱਤਰ ਪਰਮਜੀਤ ਸਿੰਘ ਸਿੰਘ ਵਾਸੀ ਘੁਰਾਲਾ (ਗੁਰਦਾਸਪੁਰ) ਹੋਈ। ਬੱਸ-ਟਰੈਕਟਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

Related posts

Leave a Reply