RECENT NEWS : ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ, ਝਾੜੂ ਸਰਕਾਰ ਦਾ ਤੁਗਲਕੀ ਫਰਮਾਨ : ਐਡਵੋਕੇਟ ਰੋਹਿਤ ਜੋਸ਼ੀ

ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ, ਝਾੜੂ ਸਰਕਾਰ ਦਾ ਤੁਗਲਕੀ ਫਰਮਾਨ

ਹੁਸ਼ਿਆਰਪੁਰ : ਪੁਲਿਸ ਵੱਲੋਂ ਜਿਸ ਤਰੀਕੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਧਾਇਕ  ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਸ਼ਰੇਆਮ ਗੈਰ ਕਾਨੂੰਨੀ ਤੇ ਭਗਵੰਤ  ਮਾਨ ਦੀ ਝਾੜੂ ਵਾਲੀ ਸਰਕਾਰ ਦਾ ਤੁਗਲਕੀ ਫਰਮਾਨ ਹੈ। ਆਪ ਦੀ ਸਰਕਾਰ ਪੰਜਾਬ ਵਿੱਚ ਧੱਕੇਸ਼ਾਹੀ ਕਰ ਰਹੀ ਹੈ ਅਤੇ ਜਾਣ ਬੁੱਝ ਕੇ ਕਾਂਗਰਸੀ ਨੇਤਾਵਾ ਨੂੰ ਨਿਸ਼ਾਨਾ ਬਣਾ ਰਹੀ ਹੈ। ਇਹਨਾ ਗੱਲਾ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਮੈਂਬਰ ਅਤੇ ਹੁਸ਼ਿਆਰਪੁਰ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਰੋਹਿਤ ਜੋਸ਼ੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਹੀ।

ਇਸ ਮੌਕੇ ਐਡਵੋਕੇਟ ਜੋਸ਼ੀ ਨੇ ਕਿਹਾ ਕਿ ਜਿਸ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਮਸਲੇ ਵਿੱਚ ਤਾ ਸੁਖਪਾਲ ਖਹਿਰਾ ਦੀ ਮਾਨਯੋਗ ਅਦਾਲਤ ਵੱਲੋਂ ਪਹਿਲਾ ਹੀ ਜਮਾਨਤ ਮਿਲੀ ਹੋਈ ਹੈ, ਪਰ ਆਪਣੇ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਭਗਵੰਤ ਮਾਨ ਨੇ ਜਾਣ ਬੁੱਝ ਕੇ ਸੁਖਪਾਲ ਖਹਿਰ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਸਿਆਸਤ ਨਾਲ ਪ੍ਰੇਰਿਤ ਜਾਂਚ ਟੀਮ ਬਣਾ ਕੇ ਧੱਕੇ ਨਾਲ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਸ਼ਰੇਆਮ ਗੈਰ ਕਾਨੂੰਨੀ ਹੈ ਤੇ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਇਸ ਦਾ ਜਵਾਬ ਜਲਦ ਮੌਕਾ ਆਉਣ ਤੇ ਦੇਣਗੇ।

ਦਰਅਸਲ ਭਗਵੰਤ ਮਾਨ ਪੰਜਾਬ ਦੇ ਲੋਕਾ ਵਿੱਚ ਆਪਣਾ ਵਿਸ਼ਵਾਸ਼ ਗੁਆ ਬੈਠੇ ਹਨ ਅਤੇ ਹੁਣ ਤੱਕ ਉਹਨਾ ਨੇ ਪੰਜਾਬ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ, ਇਸ ਕਰਕੇ ਉਹ ਧਿਆਨ ਭਟਕਾਉਣ ਦੇ ਇਰਾਦੇ ਨਾਲ ਇਹ ਤੁਗਲਕੀ ਫਰਮਾਨ ਜਾਰੀ ਕਰ ਰਿਹਾ ਹੈ ਅਤੇ ਹੁਣ ਆਪ ਦੀ ਸਰਕਾਰ ਹੇਠਲੇ ਲੈਵਲ ਦੀ ਸਿਆਸਤ ਤੇ ਉੱਤਰ ਗਏ ਹਨ, ਜਿਸ ਨੂੰ ਪੰਜਾਬ ਕਾਂਗਰਸ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਐਡਵੋਕੇਟ ਜੋਸ਼ੀ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਮਜਬੂਤੀ ਨਾਲ ਝਾੜੂ ਦੀ ਸਰਕਾਰ ਦੇ ਇਹਨ ਜੁਰਮਾ ਖਿਲਾਫ ਢੱਟ ਕੇ ਮੋਰਚਾ ਲਾਵੇਗੀ ਅਤੇ ਭਗਵੰਤ ਮਾਨ ਪਾਸੋਂ ਹੁਣ ਤੱਕ ਕੀਤੇ ਕੰਮਾ ਦਾ ਹਿਸਾਬ ਤੇ ਲੇਖਾ ਜੋਖਾ ਵੀ ਮੰਗੇਗੀ ਅਤੇ ਸੁਖਪਾਲ ਖਹਿਰਾ ਦੇ ਹੱਕ ਵਿੱਚ ਪੂਰੇ ਪੰਜਾਬ ਵਿੱਚ ਡੱਟ ਕੇ ਮੋਰਚਾ ਲਾਵੇਗੀ।

Related posts

Leave a Reply