ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ
18 ਤੋਂ 25 ਨਵੰਬਰ ਤੱਕ ਪ੍ਰਾਪਤ ਕੀਤੇ ਜਾਣਗੇ ਦਾਅਵੇ ਅਤੇ ਇਤਰਾਜ
7 ਦਸੰਬਰ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ
ਹੁਸ਼ਿਆਰਪੁਰ, 15 ਨਵੰਬਰ (CANADIAN DOABA TIMES) : ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਵਿਚ ਸੁਧਾਰ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਦੱਸਿਆ ਕਿ ਯੋਗਤਾ ਮਿਤੀ 1 ਨਵੰਬਰ 2024 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸ਼ੁਰੂਆਤੀ ਪ੍ਰਕਾਸ਼ਨਾ 14 ਨਵੰਬਰ ਨੂੰ ਕੀਤੀ ਗਈ ਹੈ ਅਤੇ 18 ਤੋਂ 25 ਨਵੰਬਰ 2024 ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਪ੍ਰਾਪਤ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 3 ਦਸੰਬਰ 2024 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 7 ਦਸੰਬਰ 2024 ਨੂੰ ਹੋਵੇਗੀ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਆਮ ਜਨਤਾ ਦੀ ਸੁਵਿਧਾ ਲਈ ਦਾਅਵੇ ਅਤੇ ਇਤਰਾਜਾਂ (ਅਰਥਾਤ ਫਾਰਮ ਨੰਬਰ 7,8 ਅਤੇ 9) ਪ੍ਰਾਪਤ ਕਰਨ ਲਈ ਸਬੰਧਤ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਵਿਚ 20 ਅਤੇ 21 ਨਵੰਬਰ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰਬਰ 6,7 ਅਤੇ 27, ਨਗਰ ਪੰਚਾਇਤ ਮਾਹਿਲਪੁਰ ਦੇ ਵਾਰਡ ਨੰਬਰ 1 ਤੋਂ 13, ਨਗਰ ਪੰਚਾਇਤ ਤਲਵਾੜਾ ਦੇ ਵਾਰਡ ਨੰਬਰ 1 ਤੋਂ 13, ਨਗਰ ਕੌਂਸਲ ਹਰਿਆਣਾ ਦੇ ਵਾਰਡ ਨੰਬਰ 11 ਅਤੇ ਨਗਰ ਕੌਂਸਲ ਉੜਮੁੜ ਟਾਂਡਾ ਦੇ ਵਾਰਡ ਨੰਬਰ 8 ਵਿਚ ਚੋਣਾਂ ਹੋਣੀਆਂ ਹਨ। DPR HSP
होशियारपुर :
राज्य चुनाव आयोग की ओर से नगर निगम, नगर परिषद व नगर पंचायत चुनाव के लिए वोटर सूचियों के सुधार का प्रोग्राम जारी
– 18 से 25 नवंबर तक प्राप्त किए जाएंगे दावे व आपत्तियां
– 7 दिसंबर को होगा वोटर सूचियों का अंतिम प्रकाशन
होशियारपुर, 15 नवंबर: राज्य चुनाव आयोग, पंजाब की ओर से नगर निगम, नगर परिषद और नगर पंचायत के आम चुनावों के लिए मतदाता सूचियों के सुधार संबंधी प्रोग्राम जारी किया गया है।
इस संबंध में जानकारी देते हुए अतिरिक्त डिप्टी कमिश्नर(ग्रामीण विकास)- कम- अतिरिक्त जिला निर्वाचन अधिकारी होशियारपुर निकास कुमार ने बताया कि योग्यता तिथि 1 नवंबर 2024 के आधार पर मतदाता सूचियों का सुधार किया जाना है। उन्होंने बताया कि मतदाता सूचियों का प्रारंभिक प्रकाशन 14 नवंबर को किया गया है और 18 से 25 नवंबर 2024 तक दावे व आपत्तियां प्राप्त किए जाएंगे। उन्होंने बताया कि प्राप्त दावों एवं आपत्तियों का निपटारा 3 दिसंबर 2024 तक किया जाएगा तथा मतदाता सूचियों का अंतिम प्रकाशन 7 दिसंबर 2024 को होगा।
अतिरिक्त जिला निर्वाचन अधिकारी ने बताया कि आम जनता की सुविधा के लिए दावे व आपत्तियां( (अर्थात फार्म नंबर 7, 8 और 9) प्राप्त करने के लिए संबंधित नगर निगम, नगर परिषद व नगर पंचायत में 20 व 21 नवंबर को विशेष अभियान चलाया जाएगा।
गौरतलब है कि जिले में नगर निगम होशियारपुर के वार्ड नंबर 6, 7 व 27, नगर पंचायत माहिलपुर के वार्ड नंबर 1 से 13, नगर पंचायत तलवाड़ा के वार्ड नंबर 1 से 13, नगर परिषद हरियाना के वार्ड नंबर 11 व नगर परिषद उड़मुड़ टांडा के वार्ड नंबर 8 में चुनाव होना है। DPR HSP.
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
EDITOR
CANADIAN DOABA TIMES
Email: editor@doabatimes.com
Mob:. 98146-40032 whtsapp