ਤੇਲੇ/ਚੇਪੇ ਦੀ ਗਿਣਤੀ ਤੋਂ ਬਾਅਦ ਹੀ ਸਿਫਾਰਿਸ਼ ਕੀਤੀ ਸਪਰੇਅ ਦਾ ਛਿੜਕਾਅ ਕੀਤਾ ਜਾਵੇ : ਮੁੱਖ ਖੇਤੀਬਾੜੀ ਅਫ਼ਸਰ

ਤੇਲੇ/ਚੇਪੇ ਦੀ ਗਿਣਤੀ ਤੋਂ ਬਾਅਦ ਹੀ ਸਿਫਾਰਿਸ਼ ਕੀਤੀ ਸਪਰੇਅ ਦਾ ਛਿੜਕਾਅ ਕੀਤਾ ਜਾਵੇ : ਮੁੱਖ ਖੇਤੀਬਾੜੀ ਅਫ਼ਸਰ
ਹੁਸ਼ਿਆਰਪੁਰ, 19 ਫਰਵਰੀ :
ਕਿਸਾਨਾਂ ਵਲੋਂ ਸਰੋਂ ਅਤੇ ਕਣਕ ’ਤੇ ਤੇਲੇ/ਚੇਪੇ ਦੇ ਹਮਲੇ ਦੇ ਡਰ ਤੋਂ ਬੇਲੋੜੀਆਂ ਕੈਮੀਕਲ ਸਪਰੇਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਮੱਧੂ ਮੱਖੀਆਂ ’ਤੇ ਬੜਾ ਮਾੜਾ ਅਸਰ ਹੋ ਰਿਹਾ ਹੈ ਅਤੇ ਇਸ ਕਾਰਨ ਮੱਧੂ ਮੱਖੀ ਪਾਲਕਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਝਲਣਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਪਹਿਲਾਂ ਫ਼ਸਲ ’ਤੇ ਤੇਲੇ/ਚੇਪੇ ਦੀ ਗਿਣਤੀ ਕੀਤੀ ਜਾਵੇ ਜੇਕਰ ਬੂਟੇ ਦੀ ਸ਼ਾਖ ਦੇ ਸਿਰੇ ’ਤੇ ਚੇਪੇ ਦੀ ਗਿਣਤੀ 50 ਤੋਂ 60 ਪ੍ਰਤੀ 10 ਸੈਂਟੀਮੀਟਰ ਹਿੱਸੇ ’ਤੇ ਹੋਵੇ ਤਾਂ ਹੀ ਸਿਫਾਰਸ਼ ਸ਼ੂਦਾ ਸਪਰੇਅ ਦਾ ਛਿੜਕਾਅ ਕੀਤਾ ਜਾਵੇ। ਇਹ ਛਿੜਕਾਅ ਸਿਰਫ ਸ਼ਾਮ ਵੇਲੇ ਹੀ ਕੀਤਾ ਜਾਵੇ ਅਤੇ ਛਿੜਕਾਅ ਸਮੇਂ ਮੱਧੂ ਮੱਖੀਆਂ ਦੇ ਡੱਬਿਆਂ ਦੇ ਮੂੰਹ ਨੂੰ ਗਿੱਲੀ ਮਿੱਟੀ ਨਾਲ ਬੰਦ ਕਰ ਦੇਣਾ ਚਾਹੀਦਾ 

Related posts

Leave a Reply