ਕਿਸਾਨ,ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਕਰਵਾ ਆਪਣੇ ਹੱਕ ਵਾਪਸ ਲੈ ਕੇ ਹੀ ਦਮ ਲਵਾਂਗੇ : ਕਿਸਾਨ ਆਗੂ

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਕਿਸਾਨਾਂ ਦਾ ਸੰਘਰਸ਼ 43 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 20 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 43ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਚੋਹਕਾ,ਡਾ.ਮਝੈਲ ਸਿੰਘ,ਡਾ.ਮੋਹਣ ਸਿੰਘ ਮੱਲ੍ਹੀ,ਸਤਪਾਲ ਸਿੰਘ ਹੀਰਾਹਾਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜੇ ਕੇਂਦਰ ਦੀ ਮੋਦੀ ਸਰਕਾਰ ਨੇ ਆਪਣਾ ਅੜੀਅਲ ਰਵਈਆ ਨਾ ਛੱਡਿਆ ਤਾਂ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਜਾਣਗੀਆਂ ਅਤੇ ਕਿਸਾਨ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਕਰਵਾ ਆਪਣੇ ਹੱਕ ਵਾਪਸ ਲੈ ਕੇ ਹੀ ਦਮ ਲੈਣਗੇ।ਇਸ ਮੌਕੇ ਕਰਨੈਲ ਸਿੰਘ ਡੱਫਰ,ਜਸਵਿੰਦਰ ਸਿੰਘ ਡੱਫਰ,ਗੋਪਾਲ ਕ੍ਰਿਸ਼ਨ,ਨੰਬਰਦਾਰ ਸੁਖਵੀਰ ਸਿੰਘ ਭਾਨਾ,ਹਰਵਿੰਦਰ ਸਿੰਘ ਥੇਂਦਾ,ਰਣਵੀਰ ਸਿੰਘ ਭਾਨਾ , ਮਹਿੰਦਰ ਸਿੰਘ ਮਾਨਗਡ਼੍ਹ,ਪੰਜਾਬ ਸਿੰਘ,ਰੇਸ਼ਮ ਸਿੰਘ,ਜਗਦੀਸ਼ ਸਿੰਘ ਮਾਨਗਡ਼੍ਹ,ਮਲਕੀਤ ਸਿੰਘ ਕਾਲਰਾ,ਮੱਘਰ ਸਿੰਘ ਪੰਨਵਾਂ,ਜਤਿੰਦਰ ਸਿੰਘ ਸੱਗਲ, ਪਰਮਜੀਤ ਸਿੰਘ ਸੱਗਲ,ਸਰਵਣ ਸਿੰਘ ਸੱਗਲ, ਹਰਵਿੰਦਰ ਸਿੰਘ ਜੌਹਲ, ਗੁਰਮੇਲ ਸਿੰਘ ਬੁੱਢੀ ਪਿੰਡ,ਦਲਵੀਰ ਸਿੰਘ ਮੋਹਾਂ,ਅਮਰਦੀਪ ਸਿੰਘ ਛਾਂਗਲਾ, ਕੁਲਦੀਪ ਸਿੰਘ,ਸੰਦੀਪ ਸਿੰਘ ਆਦਿ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ ।

Related posts

Leave a Reply