ਗੜ੍ਹਸ਼ੰਕਰ ਦੇ ਇਲਾਕਾ ਬੀਤ ਦੇ ਪਿੰਡ ਹਰਵਾਂ ਦੇ ਵਸਨੀਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣ ਲਈ ਮਜ਼ਬੂਰ


ਗੜ੍ਹਸ਼ੰਕਰ, 11 ਸਤੰਬਰ(ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਦੇ ਇਲਾਕਾ ਬੀਤ ਦੇ ਪਿੰਡ ਹਰਵਾਂ ਦੇ ਵਸਨੀਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣ ਲਈ ਮਜ਼ਬੂਰ ਹਨ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਹਰੀ ਪੁਰ ਪਲਾਟਾ ਜਲ ਸਪਲਾਈ ਸਕੀਮ ਤੋਂ ਕਰੀਬ ਸੱਤ-ਅੱਠ ਪਿੰਡਾਂ ਨੂੰ ਪਾਣੀ ਪਹੁੰਚਦਾ ਹੈ।ਇਸ ਸਬੰਧੀ ਪਿੰਡ ਹਰਵਾਂ ਵਾਸੀਆਂ ਸੋਢੀ ਰਾਮ ਇਫਟੂ ਆਗੂ,ਸੱਤਿਆ ਦੇਵੀ,ਜੀਤ ਕੌਰ,ਰਣਜੀਤ ਸਿੰਘ,ਸੋਹਣ ਲਾਲ,ਸਰਬਜੀਤ ਸਿੰਘ ਆਦਿ ਨੇ ਦੱਸਿਆ ਕਿ ਸਾਰੀਆਂ ਗਰਮੀਆਂ ਵੀ ਇਹੋ ਹਾਲ ਰਿਹਾ ਤੇ ਹੁਣ ਬਰਸਾਤਾਂ ਚ ਵੀ ਪੀਣ ਵਾਲੇ ਪਾਣੀ ਨੂੰ ਲੋਕ ਤਰਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਿਰਤੀ ਲੋਕਾਂ ਨੂੰ ਜਿੱਥੇ ਦਿਨ ਭਰ ਭਾਰੀ ਮਿਹਨਤ ਮਜ਼ਦੂਰੀ ਕਰਕੇ ਖਾਣ ਨੂੰ ਮਿਲਦਾ ਹੈ aੁੱਥੇ ਘਰ ਦਾ ਇੱਕ ਜੀਅ ਕੰਮ ਤੇ ਜਾਣ ਤੱਕ ਪੀਣ ਵਾਲੇ ਪਾਣੀ ਦੀ ਉਡੀਕ ਚ ਰਹਿੰਦਾ ਹੈ ਜਾਂ ਫਿਰ ਦੂਰੋਂ ਸਿਰ ਤੇ ਢੋਣ ਲਈ ਮਜ਼ਬੂਰ ਰਹਿੰਦਾ
ਹੈ।ਪਿੰਡ ਵਾਸੀਆਂ ਮੰਗ ਕਰਦਿਆਂ ਕਿਹਾ ਕਿ ਜਲ ਸਪਲਾਈ ਚ ਤੁਰੰਤ ਸੁਧਾਰ ਕੀਤਾ ਜਾਵੇ ਨਹੀਂ ਤਾਂ ਲੋਕ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਜਿਸਦੀ ਜਿੰਮੇਵਾਰੀ ਸਬੰਧਿਤ ਵਿਭਾਗ ਦੀ ਹੋਵੇਗੀ।

ਇਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸਡੀਉ ਅਵਤਾਰ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇੱਕ ਦਿਨ ਪਾਣੀ ਟੈਂਕੀ ਸਾਫ ਕਰਵਾਈ ਸੀ ਤੇ ਇੱਕ ਦਿਨ ਥੋੜਾ ਬਿਜਲੀ ਸਪਲਾਈ ਚ ਕੋਈ ਵਿਘਨ ਸੀ ਜਿਸ ਕਰਕੇ ਅਜਿਹਾ ਹੋਇਆ ਹੋ ਸਕਦਾ ਹੈ ਪਰ ਉਵੇਂ ਸਕੀਮ ਚ ਕੋਈ ਖਰਾਬੀ ਨਹੀਂ ਹੈ ਫਿਰ ਵੀ ਜਿੱਥੇ ਕਿਤੇ ਪਾਣੀ ਨਹੀਂ ਪੁੱਜਦਾ ਪਤਾ ਕਰਵਾ ਕੇ ਜਲਦੀ ਢੁੱਕਵਾਂ ਹੱਲ ਕੀਤਾ ਜਾਵੇਗਾ।

Related posts

Leave a Reply