ਗੜ੍ਹਦੀਵਾਲਾ ਦੇ ਪਿੰਡ ਮਾਂਗਾ ਨਿਵਾਸੀ 5 ਪੇਟੀਆਂ ਨਜਾਇਜ ਸ਼ਰਾਬ ਸਮੇਤ ਕਾਬੂ

ਗੜ੍ਹਦੀਵਾਲਾ 20 ਦਸੰਬਰ (CDT) : ਥਾਾਣ ਮੁੁਖੀ ਗੜ੍ਹਦੀਵਾਲਾ ਇੰਸਪੈਕਟਰ ਬਲਵਿੰਦਰ ਪਾਲ ਨੇ ਦੱੱਸਿਆ ਕਿ ਏ ਐਸ ਆਈ ਅਨਿਲ ਕੁੁਮਾਰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਗੜਦੀਵਾਲਾ ਤੋਂ ਅੰਬਾਲਾ ਜੱਟਾਂ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਢੋਲੋਵਾਨ ਮੋੜ ਤੇ ਪੁੱਜੀ ਤਾਂ ਇਕ ਮੋਨਾ ਵਿਅਕਤੀ ਵਜ਼ਨਦਾਰ ਬੋਰੇ ਪਰ ਹੱਥ ਰੱਖ ਕੇ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਖੇਤਾਂ ਨੂੰ ਚੱਲ ਪਿਆ। ਜਿਸ ਨੂੰ ਮਨ ਏ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਸ ਨੇ ਆਪਣਾ ਨਾਮ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਗੁਰਮੇਲ ਸਿੰਘ ਵਾਸੀ ਮਾਂਗਾ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਨੂੰ ਮਨ ਏ.ਐਸ.ਆਈ ਨੇ ਆਪਣਾ ਨਾਮ ਪਤਾ ਦੱਸ ਕੇ ਉਸ ਦੀ ਤਲਾਸੀ ਕੀਤੀ। ਜਿਸ ਦੋ ਬੋਰੋ ਵਿੱਚੋਂ  5 ਪੇਟੀਆਂ ਨਜਾਇਜ ਸ਼ਰਾਬ ਪੰਜਾਬ ਕਲੱਥ ਗੋਲਡ ਵਿਸਕੀ ਬਰਾਮਦ ਹੋਈ। ਜੋ ਉਕਤ ਸ਼ਰਾਬ ਸਬੰਧੀ ਕੋਈ ਲਾਇਸੈਂਸ ਪੇਸ਼ ਨਹੀਂ ਕਰ ਸਕਿਆ।ਗੜਦੀਵਾਲਾ ਪੁਲਿਸ ਨੇ ਸਰਬਜੀਤ ਸਿੰਘ ਦੇ ਖਿਲਾਫ ਜੁਰਮ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related posts

Leave a Reply