ਮਾਂ ਬਾਪ ਦਾ ਸਤਿਕਾਰ ਕਰੋ,ਮੁਕਤਸਰ ਸਾਹਿਬ ਵਿਖੇ ਇਨਸਾਨੀਅਤ ਦੇ ਰਿਸ਼ਤੇ ਹੋਏ ਤਾਰ ਤਾਰ

 
ਫਿਰੋਜ਼ਪੁਰ ਗੁਰੂਹਰਸਹਾਏ (ਬਲਦੇਵ ਸਿੰਘ ਵੜਵਾਲ) : ਬਜ਼ੁਰਗਾਂ ਦਾ ਘਟਦਾ ਸਤਿਕਾਰ ਚਿੰਤਾ ਦਾ ਵਿਸ਼ਾ ਹੈ। ਮਾਈ ਭਾਗੋ ਜੀ ਨੇ ਜਿਸ ਪਵਿੱਤਰ ਸਥਾਨ ਤੇ ਔਰਤਾਂ ਦੀ ਬਹਾਦਰੀ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਸੀ, ਉਸੇ ਹੀ ਸਥਾਨ ਸੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਇਨਸਾਨੀ ਦਰਿੰਦਗੀ ਅਤੇ ਤਾਰ ਤਾਰ ਹੁੰਦੇ ਪਵਿੱਤਰ ਰਿਸ਼ਤਿਆਂ ਦੀ ਇੱਕ ਬਜ਼ੁਰਗ ਔਰਤ ਨਾਲ ਵਾਪਰੀ ਅਜਿਹੀ ਮੰਦਭਾਗੀ ਘਟਨਾ ਸਮਾਜ ਸਾਹਮਣੇ ਆਈ ਜਿਸ ਨੇ ਇਨਸਾਨੀਅਤ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ।ਪੜ੍ਹੇ ਲਿਖੇ ਬੱਚਿਆਂ ਦੀ 82 ਸਾਲਾਂ ਬਜ਼ੁਰਗ ਮਾਤਾ ਨੇ ਜ਼ਿੰਦਗੀ ਦੇ ਦਰਦਨਾਕ ਅੰਤ ਦੀ ਕਦੇ ਕਲਪਨਾ ਵੀ ਨਹੀ ਕੀਤੀ ਹੋਵੇਗੀ । ਉਸ ਨੇ ਬੱਚਿਆਂ ਨੂੰ ਜਨਮ ਦੇਨ ਵੇਲੇ ,ਉਨ੍ਹਾਂ ਨੂੰ ਉਚੇਰੀ ਸਿਖਿਆ ਦੇਣ ਸਮੇ ਅਤੇ ਸਰਕਾਰੀ ਨੌਕਰੀਆਂ ਪ੍ਰਾਪਤੀ ਸਮੇਂ ਜੋ ਖ਼ੁਸ਼ੀਆਂ ਮਨਾਈਆਂ ਹੋਣਗੀਆਂ, ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਿੰਨੇ ਕਸ਼ਟ ਸਹੇ ਹੋਣਗੇ ।ਬੱਚਿਆਂ ਦੀ ਖੁਸ਼ੀ ਨੂੰ ਜਿਸ ਮਾਤਾ ਨੇ ਆਪਣੀ ਖ਼ੁਸ਼ੀ ਸਮਝਿਆ ਹੋਵੇਗਾ ।ਉਨ੍ਹਾਂ ਹੀ ਬੱਚਿਆਂ ਨੇ ਜਦੋਂ ਮਾਤਾ ਬਜ਼ੁਰਗ ਹੋ ਗਈ, ਜਦੋਂ ਉਸ ਨੂੰ ਬੱਚਿਆਂ ਦੇ ਸਹਾਰੇ ਦੀ ਸਭ ਤੋਂ ਵੱਡੀ ਜ਼ਰੂਰਤ ਸੀ ਤਾਂ, ਉਸ ਨੂੰ ਕਿਸੇ ਅਜਨਬੀ ਦੇ ਹਵਾਲੇ ਕਰ ਦਿੱਤਾ। ਬਿਮਾਰੀ ਦੀ ਹਾਲਤ ਵਿੱਚ ਉਸ ਦੀ ਸਾਰ ਤੱਕ ਨਾ ਲਈ ਅਤੇ ਆਖਰਕਾਰ ਉਹ ਪੀੜਾਂ ਨਾ ਸਹਾਰਦੀ, ਇਸ ਪਦਾਰਥਵਾਦੀ, ਬੇਗੈਰਤ ਅਤੇ ਲਾਲਚੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ ਅਤੇ ਆਪਣੇ ਪਿੱਛੇ ਅਨੇਕਾਂ ਸਵਾਲ ਛੱਡ ਗਈ ।ਪਵਿੱਤਰ ਰਿਸ਼ਤਿਆਂ ਦੀ ਮਾੜੀ ਤਸਵੀਰ ਨੂੰ ਪੇਸ਼ ਕਰਦੀ ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ। ਅਜੋਕੇ ਯੁੱਗ ਵਿੱਚ ਪੈਸੇ ਦੀ ਵੱਧਦੀ ਲਾਲਸਾ ਨੇ ਰਿਸ਼ਤਿਆਂ ਦੀ ਗਰਮਾਹਟ ਨੂੰ ਖਤਮ ਕਰਕੇ ਰੱਖ ਦਿੱਤਾ ਹੈ ।

Related posts

Leave a Reply