ਕੱਟੇ ਨੀਲੇ ਕਾਰਡ ਬਹਾਲ ਕਰੋ ਤੇ ਰਹਿੰਦੇ ਕਾਰਡ ਬਣਾਏ ਜਾਣ : ਸੁਭਾਸ਼ ਮੱਟੂ

ਗੜਸ਼ੰਕਰ 28 ਅਗਸਤ (ਅਸ਼ਵਨੀ ਸ਼ਰਮਾ) ਕੁਲ ਹਿੰਦ ਇਸਤਰੀ ਸਭਾ ਦੇ ਕੇਂਦਰੀ ਸੱਦੇ ਤੇ ਡਾਕਟਰ ਭਾਗ ਸਿੰਘ ਹਾਲ ਵਿੱਚ ਬੀਬੀ ਕਸ਼ਮੀਰ ਕੌਰ ਲਹਿਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਇਸ ਮੀਟਿੰਗ ਨੂੰ ਬੀਬੀ ਸੁਭਾਸ਼ ਮੱਟੂ ਸੂਬਾਈ ਮੀਤ ਪ੍ਰਧਾਨ ਤੇ ਬੀਬੀ ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੌਕ ਡਾਊਨ ਕਰਕੇ 10 ਕਿਲੋ ਅਨਾਜ ਤੇ 7500 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਛੇ ਮਹੀਨੇ ਤਕ ਦਿੱਤਾ ਜਾਵੇ।ਕੋਰੋਨਾ ਵਾਇਰਸ ਦਾ ਮੁਫਤ ਇਲਾਜ ਅਤੇ ਪਿੰਡ ਪੱਧਰ ਤੇ ਹਸਪਤਾਲ ਬਣਾਏ ਜਾਣ।ਬੀਬੀ ਸੁਭਾਸ਼ ਮੱਟੂ ਨੇ ਕਿਹਾ ਕਿ ਪੀਣ ਵਾਲੇ ਵਾਲੇ ਦੀਆਂ ਟੂਟੀਆਂ ਦੇ ਬਿੱਲ ਮੁਆਫ ਕੀਤੇ ਜਾਣ ਅਤੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੇ ਕਰਜੇ ਤੇ ਬੈਂਕਾਂ ਦੇ ਕਰਜੇ ਮੁਆਫ ਕਰਨ ਦੀ ਮੰਗ ਕੀਤੀ।

ਮਨਰੇਗਾ ਦਾ ਕੰਮ 200 ਦਿਨ ਤੇ ਦਿਹਾਤੀ 700 ਰੁਪਏ ਕੀਤੀ ਜਾਵੇ। ਹੱਕਾਂ ਲਈ ਲੜ ਰਹੇ ਲੋਕਾਂ ਤੇ ਪਾਏ ਝੂਠੇ ਕੇਸ ਵਾਪਸ ਲਏ ਜਾਣ।ਬੀਬੀ ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ ਤੇ ਸੂਬਾ ਕਮੇਟੀ ਮੈਂਬਰ ਨੇ ਗੈਰਕਾਨੂੰਨੀ ਮਾਈਨਿੰਗ ਰੁਕਵਾਉਣ ਲਈ ਅਤੇ ਟੁੱਟੀਆਂ ਸੜਕਾਂ ਬਣਾਉਣ ਦੀ ਮੰਗ ਕੀਤੀ।ਇਸ ਮੌਕੇ ਤਾਰੋ,ਕੁਲਵਿੰਦਰ ਕੌਰ,ਸੁਖਵਿੰਦਰ ਕੌਰ,ਊਸ਼ਾ ਦੇਵੀ,ਪਰਵੀਨ ਕੁਮਾਰੀ,ਅਮਰਜੀਤ ਕੌਰ ਰਾਣੋ,ਸਮਿਤਰੀ ਦੇਵੀ ਹਾਜਰ ਸੀ।ਕਸ਼ਮੀਰ ਕੌਰ ਆਈਆਂ ਭੈਣਾਂ ਦਾ ਧੰਨਵਾਦ ਕੀਤਾ।

Related posts

Leave a Reply