ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਡਾ ਗੁਰਮੀਤ ਸਿੰਘ ਦੀ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ


ਦਸੂਹਾ 5 ਜਨਵਰੀ (ਚੌਧਰੀ) : ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਵਾਇਸ ਪ੍ਰਿੰਸੀਪਲ ਡਾ ਗੁਰਮੀਤ ਸਿੰਘ ਮੁਖੀ ਸੰਸਕ੍ਰਿਤ ਵਿਭਾਗ ਕਾਲਜ ਨੂੰ 31ਸਾਲ ਦਿੱਤੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਰਿਟਾਇਰ ਹੋ ਗਏ ਹਨ।ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਵਿਦਾਇਗੀ ਪਾਰਟੀ ਵਿਚ ਡਾ ਗੁਰਮੀਤ ਸਿੰਘ, ਉਨ੍ਹਾਂ ਦੀ ਧਰਮ ਪਤਨੀ ਰਾਜਿੰਦਰ ਕਲਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਆਪ ਨੇ ਕਾਲਜ ਅਤੇ ਇਲਾਕੇ ਦੇ ਸਮਾਜਿਕ ਤੇ ਧਾਰਮਿਕ ਕਾਰਜਾਂ ਵਿੱਚ ਵੀ ਵਿਲੱਖਣ ਤੇ ਨਿਵੇਕਲੀ ਪਛਾਣ ਬਣਾਈ ਹੈ। ਆਪ ਨੇ ਹਮੇਸ਼ਾ ਕਾਲਜ ਦੇ ਕਾਰਜਾਂ ਨੂੰ ਪਹਿਲ ਦਿੱਤੀ। ਉਨ੍ਹਾਂ ਨੇ ਡਾ ਗੁਰਮੀਤ ਸਿੰਘ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

ਡਾ ਗੁਰਮੀਤ ਸਿੰਘ ਨੇ ਸੰਬੋਧਨ ਕਰਦਿਆਂ ਵਿਦਿਆਰਥੀ ਜੀਵਨ ਤੋਂ ਲੈ ਕੇ ਅਧਿਆਪਨ ਦੀਆਂ ਸੁਨਹਿਰੀ ਯਾਦਾਂ ਨੂੰ ਤਾਜ਼ਾ ਕੀਤਾ।ਇਸ ਮੌਕੇ ਕਾਲਜ ਦੇ ਸਟਾਫ ਮੈਂਬਰਾਂ ਨੇ ਡਾ ਗੁਰਮੀਤ ਸਿੰਘ ਜੀਵਨ ਤੇ ਸ਼ਖਸੀਅਤ ਬਾਰੇ ਵਿਚਾਰ ਸਾਂਝੇ ਕੀਤੇ। ਡਾ ਭਾਨੂੰ ਗੁਪਤਾ ਨੇ ਡਾ ਗੁਰਮੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਦੀ ਭੂਮਿਕਾ ਡਾ. ਵਿਨੇ ਕੁਮਾਰ ਨੇ ਬਾਖੂਬੀ ਨਿਭਾਈ।ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰੋ ਐਮ ਐਸ ਰਾਣਾ,ਪ੍ਰੋ ਉਂਕਾਰ ਸਿੰਘ,ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ,ਪ੍ਰੋ.ਨਿਵੇਦਿਕਾ,ਪ੍ਰੋ ਅਮਿਤ ਸ਼ਰਮਾ,ਪ੍ਰੋ ਮੋਹਿਤ ਸ਼ਰਮਾ,ਡਾ ਅਮਨਦੀਪ ਰਾਣਾ,ਪ੍ਰੋ ਰਾਜੇਸ਼ ਕੁਮਾਰ,ਪ੍ਰੋ ਕਾਜਲ ਕਿਰਨ, ਪ੍ਰੋ ਪਰਵਿੰਦਰ ਕੌਰ, ਪ੍ਰੋ ਦੀਪਕ ਕੁਮਾਰ, ਤਰਸੇਮ ਲਾਲ, ਪ੍ਰੋ ਜਗਦੀਪ ਸਿੰਘ ਤੇ ਡਾ ਸੀਤਲ ਸਿੰਘ ਮੌਜੂਦ ਸਨ।

Related posts

Leave a Reply