ਪਠਾਨਕੋਟ ‘ਚ ਡੇਂਗੂ ਦੇ ਵੱਧ ਰਹੇ ਮਾਮਲੇ ਸੇਹਤ ਵਿਭਾਗ ਲਈ ਬਣੇ ਚਿੰਤਾ ਦਾ ਵਿਸ਼ੇ


ਪਠਾਨਕੋਟ, 29 ਅਕਤੂਬਰ (ਰਜਿੰਦਰ ਸਿੰਘ ਰਾਜਨ ਚੀਫ ਬਿਊਰੋ/ ਅਵਿਨਾਸ਼ ਸ਼ਰਮਾ ਚੀਫ ਰੀਪੋਟਰ‌ ) : ਪਠਾਨਕੋਟ ‘ਚ ਲੋਕਾਂ ਦੀ ਲਾਪਰਵਾਹੀ ਦੇ ਚਲਦਿਆਂ ਡੇਂਗੂ ਦੇ ਮਾਮਲਿਆਂ ‘ਚ ਇਜਾਫਾ ਹੋ ਰਿਹਾ ਹੈ। ਵੱਧ ਰਹੇ ਡੇਂਗੂ ਮਾਮਲੇ ਇਥੋਂ ਦੇ ਲੋਕਾਂ ਲਈ ਖੇਤਰਾ ਬਣ ਸਕਦੇ ਹਨ ਉਥੇ ਸੇਹਤ ਵਿਭਾਗ ਲਈ ਵੀ ਚੁਣੌਤੀ ਬਣੇ ਹੋਏ ਹਨ। ਵੀਰਵਾਰ ਨੂੰ ਆਈ ਰਿਪੋਰਟ ਅਨੁਸਰ ਪਠਾਨਕੋਟ ਦੇ ਮਹੁੱਲਾ ਪ੍ਰੇਮ ਨਗਰ ‘ਚ ਇੱਕ 52 ਸਾਲਾ ਮਹਿਲਾ ਸਮੇਤ 13 ਸਾਲਾ ਬੱਚਾ ਡੇਂਗੂ ਪਾਜੀਟਿਵ ਪਾਇਆ ਗਿਆ। ਇਸ ਤੋਂ ਇਲਾਵਾ ਮਹੁੱਲਾ ਭਦਰੋਆ ‘ਚ 32 ਸਾਲਾਂ ਮਹਿਲਾਂ, ਖਾਨਪੁਰ ਚੋਂਕ ‘ਚ 29 ਸਾਲਾਂ ਨੌਜਵਾਨ, ਚਾਰ ਮਰਲਾ ਕਵਾਟਰ ‘ਚ 32 ਸਾਲਾ ਮਹਿਲਾ ਡੇਂਗੂ ਪਾਜੀਟਿਵ ਪਾਏ ਗਏ ਹਨ।


ਦਿਨ ਬ ਦਿਨ ਵੱ ਰਹੇ ਡੇਂਗੂ ਦੇ ਮਾਮਲਿਆਂ ਨੂੰ ਲੈ ਕੇ ਸੇਹਤ ਵਿਭਾਗ ਗੰਭੀਰ ਹੋ ਕੇ ਇਥੋਂ ਦੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਿਹਾ ਹੈ, ਉਥੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦੇ ਕੇ ਬਚਾਓ ਦੇ ਤਰੀਕੇ ਦੱਸੇ ਜਾ ਰਹੇ ਹਨ। ਵੀਰਵਾਰ ਨੂੰ ਸੇਹਤ ਵਿਭਾਗ ਦੀ ਟੀਮ ਨੇ ਡੇਂਗੂ ਪ੍ਰਭਾਵਿਤ ਮਹੁੱਲਾ ਪ੍ਰੇਮ ਨਗਰ ‘ਚ 70 ਘਰਾਂ ਨੂੰ ਸਰਵੇ ਦੇ ਦੌਰਾਨ ਫਰਿਜ਼ ਦੀ ਟ੍ਰੇ ਅਤੇ ਡ੍ਰਮ ‘ਚ ਤਿੰਨ ਜਗ੍ਹਾ ‘ਤੇ ਮਿਲੇ ਡੇਂਗੂ ਲਾਰਵਾ ਨੂੰ ਨਸ਼ਟ ਕੀਤਾ ਅਤੇ ਟੀਮ ਵੱਲੋਂ ਖੇਤਰ ‘ਚ ਸਪ੍ਰੇ ਕੀਤੀ ਗਈ। ਇਸ ਦੌਰਾਨ ਪ੍ਰੇਮ ਨਰਗ ‘ਚ 5 ਲੋਕਾਂ ਦੇ ਟੈਸਟ ਲਈ ਸੈਂਪਲ ਲਏ ਗਏ। ਹੈਲਥ ਇੰਸਪੈਕਟਰ ਰਾਜ ਅਮ੍ਰਿਤ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਜਦੋਂ ਵੀ ਡੇਂਗੂ ਸਰਵੇ ਟੀਮ ਉਨ੍ਹਾਂ ਦੇ ਮਹੁੱਲੇ ‘ਚ ਆਉਂਦੀ ਹੈ ਤਾਂ ਲੋਕਾਂ ਉਨ੍ਹਾਂ ਦਾ ਸਹਿਯੋਗ ਕਰਨ ਅਤੇ ਲੱਛਣ ਦਿਖਣ ‘ਤੇ ਆਪਣੇ ਟੈਸਟ ਜ਼ਰੂਰ ਕਰਵਾਉਣ

Related posts

Leave a Reply