ਧੁੰਦ ਵਿਚ ਸੜਕੀ ਨਿਯਮਾਂ ਦੀ ਅਣਦੇਖੀ ਬਿਲਕੁਲ ਨਾ ਕੀਤੀ ਜਾਵੇ : ਐੱਸ.ਐੱਸ.ਪੀ. ਬਟਾਲਾ

ਬਟਾਲਾ 15 ਦਸੰਬਰ (ਅਵਿਨਾਸ਼) – ਸਰਦੀਆਂ ਵਿਚ ਧੁੰਦ ਕਰਕੇ ਨਿਯਮਾਂ ਦੀ ਅਣਦੇਖੀ ਕਾਰਨ ਸੜਕ ਹਾਦਸਿਆਂ ਵਿਚ ਜਾਨੀ ਅਤੇ ਮਾਲੀ ਬਹੁਤ ਹੰਦਾ ਹੈ। ਜੇਕਰ ਸੜਕੀ ਨਿਯਮਾਂ ਦੀ ਪਾਲਣਾ ਕਰ ਲਈ ਜਾਵੇ ਤਾਂ ਇਸ ਨੁਕਸਾਨ ਤੋਂ ਬਚਇਆ ਜਾ ਸਕਦਾ ਹੈ। ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਵੱਡੇ ਤੇ ਛੋਟੇ ਵਹੀਕਲ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਸਮੇਂ ਤੋਂ ਪਹਿਲਾਂ ਘਰੋਂ ਨਿਕਲੋ ਤਾਂ ਜੋ ਘੱਟ ਰਫ਼ਤਾਰ ਤੇ ਧੁੰਧ ਤੋਂ ਬਚਦੇ ਹੋਏ ਸਮੇਂ ਸਿਰ ਆਪਣੇ ਥਾਂ ’ਤੇ ਪਹੁੰਚਿਆ ਜਾ ਸਕੇ। ਉਨਾਂ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਕਿ ਮੀਂਹ ਜਾਂ ਧੁੰਧ ਵਿਚ ਵਹੀਕਲ ਤੋਂ ਵਹੀਕਲ ਵਿਚ ਫਾਸਲਾ ਰੱਖਦੇ ਹੋਏ ਰਫ਼ਤਾਰ ਘੱਟ ਰੱਖੀ ਜਾਵੇ। ਅੱਗੇ ਦੀਆਂ ਲਾਈਟਾਂ ਬੀਮ ਤੇ ਜਗਾ ਕੇ ਰੱਖੋ, ਚਿੱਟੀ ਪੱਟੀ ਨੂੰ ਦੇਖਦੇ ਹੋਏ ਵਹੀਕਲ ਆਪਣੇ ਪਾਸੇ ਰੱਖੋ ਤੇ ਉਵਰ ਟੇਕ ਕਰਦੇ ਸਮੇਂ ਅਗੇ ਪਿਛੇ ਵਿਸ਼ੇਸ਼ ਧਿਆਨ ਰੱਖੋ ਅਤੇ ਇੰਡੀਕੇਟਰ ਦਿੰਦੇ ਰਹੋ। ਉਨਾਂ ਕਿਹਾ ਕਿ ਵਿੰਡ-ਸਕਰੀਨ ਬਾਰ ਬਾਰ ਸਾਫ ਕਰੋ, ਪਿਛੇ ਦੇਖਣ ਵਾਲਾ ਸੀਸ਼ਾ ਵੀ ਠੀਕ ਰੱਖੋ। ਵਹੀਕਲ ਚਾਲਕ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਦੀ ਵਰਤੋਂ ਬਿਲਕੁਲ ਨਾ ਕਰਨ।

ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਕਿਹਾ ਕਿ ਮਿਊਜਿਕ ਤੇ ਸਮੋਕਿੰਗ ਤੋਂ ਪਰਹੇਜ਼ ਕੀਤਾ ਜਾਵੇ। ਧੁੰਦ ਵਿਚ ਵਹੀਕਲ ਸੜਕ ਤੋਂ ਬਿਲਕੁਲ ਪਾਸੇ ਵੱਲ ਜਾਂ ਪਾਰਕਿੰਗ ਵਿਚ ਹੀ ਖੜਾ ਕਰੋ ਤਾਂ ਜੋ ਕਿਸੇ ਹਾਦਸੇ ਦਾ ਕਾਰਣ ਨਾ ਬਣੇ। ਉਨਾਂ ਛੋਟੇ ਤੇ ਵੱਡੇ ਵਹੀਕਲਾਂ ਸਮੇਤ, ਟਰੈਕਟਰ-ਟਰਾਲੀਆਂ, ਰਿਕਸ਼ਾ, ਰੇਹੜੀਆਂ, ਸਾਈਕਲ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨਾ ਉੱਪਰ ਰਿਫਲੈਕਟਰ ਜਰੂਰ ਲਗਾਉਣ। ਉਨ੍ਹਾਂ ਕਿਹਾ ਕਿ ਨਸ਼ਾ ਕਰਕੇ, ਨੀਂਦਰੇਪਨ, ਕਾਹਲੀ ਜਾਂ ਥਕਾਵਟ ਵਿਚ ਵਹੀਕਲ ਨਾ ਚਲੲਾਓ। ਉਨਾਂ ਕਿਹਾ ਕਿ ਜੇਕਰ ਸੜਕ ’ਤੇ ਕੋਈ ਹਾਦਸਾ ਹੁੰਦਾ ਹੈ ਤਾਂ ਤੁਰੰਤ 108 ਜਾਂ 112 ਨੰਬਰ ਤੇ ਠੀਕ ਜਾਣਕਾਰੀ ਦਿਓ। ਟਰੈਫਿਕ ਕੰਟਰੋਲ ਕਰਨ ਵਿਚ ਸਹਿਯੋਗ ਦਿਓ ਤਾਂ ਸੜਕ ਹਾਦਸਿਆਂ ਨੂੰ ਘੱਟ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

Related posts

Leave a Reply