ਰੋਟੇਰੀਅਨ ਗੋਪਾਲ ਕ੍ਰਿਸ਼ਨ ਵਾਸੂਦੇਵਾ ਦੀ ਪ੍ਰਧਾਨਗੀ ਵਿੱਚ ਅੰਨਪੂਰਨਾ ਦਿਵਸ ਸਮਾਰੋਹ ਦਾ ਆਯੋਜਨ

ਹੁਸ਼ਿਆਰਪੁਰ (CDT NEWS ): ਅੱਜ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨੇ ਨਵੇਂ ਨਿਯੁਕਤ ਪ੍ਰਧਾਨ ਰੋਟੇਰੀਅਨ ਗੋਪਾਲ ਕ੍ਰਿਸ਼ਨ ਵਾਸੂਦੇਵਾ ਦੀ ਪ੍ਰਧਾਨਗੀ ਵਿੱਚ ਅੰਨਪੂਰਨਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ. ਕਲੱਬ ਦੇ ਨਵੇਂ ਬਣੇ ਸਚਿਵ ਰੋਟੇਰੀਅਨ ਪ੍ਰਵੀਨ ਪਲਿਆਲ ਨੇ ਕਿਹਾ ਕਿ ਰੋਟਰੀ ਦਾ ਸਾਲ 1 ਜੁਲਾਈ ਤੋਂ 30 ਜੁਲਾਈ ਤੱਕ ਮਨਾਇਆ ਜਾਦਾ ਹੈ ਜਿਸ ਵਿੱਚ ਰੋਟਰੀ ਨਵੇਂ ਸਾਲ 2020^21 ਦੇ ਅੱਜ ਪਹਿਲੇ ਦਿਨ ਕਲੱਬ ਵਲੋਂ 220 ਕਿਲੋਗ੍ਰਾਮ ਆਟਾ ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਨੂੰ ਦਿੱਤਾ ਗਿਆ.ਪ੍ਰਧਾਨ ਗੋਪਾਲ ਵਾਸੂਦੇਵਾ ਨੇ ਕਿਹਾ ਕਿ ਰੋਟਰੀ ਦੇ ਡਿਸਟਿ੍ਰਕ ਗਵਰਨਰ ਰੋਟੇਰੀਅਨ ਦਵਿੰਦਰ ਸਿੰਘ ਵਲੋਂ ਜੋ ਸਾਲ 2020^21 ਵਿੱਚ ਪ੍ਰੋਜੈਕਟ ਦਿੱਤੇ ਜਾਣਗੇ, ਕਲੱਬ ਉਨ੍ਹਾਂ ਸਾਰੇ ਪ੍ਰੋਜੈਕਟਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ. ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵਾ ਵਿੱਚ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਹਰ ਸਮੇਂ ਤਿਆਰ ਰਹਿੰਦਾ ਹੈ.ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਜ਼ੋਨਲ ਚੇਅਰਮੈਨ ਰੋਟੇਰੀਅਨ ਮਨੋਜ ਓਹਰੀ ਅਤੇ ਅਸਿਸਟੈਂਟ ਗਵਰਨਰ ਰੋਟੇਰੀਅਨ ਸਤੀਸ਼ ਗੁਪਤਾ ਸ਼ਾਮਿਲ ਹੋਏ. ਇਸ ਮੌਕੇ ਤੇ ਰੋਟੇਰੀਅਨ ਪ੍ਰਵੀਨ ਪੱਬੀ, ਜਗਮੀਤ ਸਿੰਘ ਸੇਠੀ, ਰੋਹਿਤ ਚੋਪੜਾ, ਸੰਜੀਵ ਓਹਰੀ, ਸੁਰੇਸ਼ ਅਰੋੜਾ ਆਦਿ ਮੈਂਬਰ ਸ਼ਾਮਿਲ ਹੋਏ.

Related posts

Leave a Reply