LATEST: ਭਾਜਪਾ ਦੇ ਸੱਤਾਧਾਰੀ ਵਿਧਾਇਕ ‘ਤੇ ਇਕ ਔਰਤ ਨੇ ਬਲਾਤਕਾਰ ਦਾ ਦੋਸ਼ ਲਗਾਇਆ READ MORE:: CLICK HERE::

ਦੇਹਰਾਦੂਨ: ਉੱਤਰਾਖੰਡ ਵਿਚ ਭਾਜਪਾ ਦੇ ਸੱਤਾਧਾਰੀ ਵਿਧਾਇਕ ਮਹੇਸ਼ ਨੇਗੀ ‘ਤੇ ਇਕ ਔਰਤ ਨੇ ਬਲਾਤਕਾਰ ਦਾ ਦੋਸ਼ ਲਾਉਂਦਿਆਂ ਰਾਜ ਦੀ ਰਾਜਨੀਤੀ ਨੂੰ ਗਰਮਾ ਦਿੱਤਾ  ਹੈ। ਔਰਤ ਨੇ ਇਥੇ ਨਹਿਰੂ ਕਲੋਨੀ ਪੁਲਿਸ ਸਟੇਸ਼ਨ ਚ ਦੋਸ਼ ਲਾਇਆ ਕਿ ਵਿਧਾਇਕ ਨੇ ਸਾਲ 2016 ਤੋਂ ਬਾਅਦ ਨੈਨੀਤਾਲ, ਦਿੱਲੀ, ਮਸੂਰੀ ਅਤੇ ਦੇਹਰਾਦੂਨ ਵਿਚ ਵੱਖ-ਵੱਖ ਥਾਵਾਂ ‘ਤੇ ਉਸ ਨਾਲ ਬਲਾਤਕਾਰ ਕੀਤਾ। ਔਰਤ  ਨੇ ਦਾਅਵਾ ਕੀਤਾ ਕਿ ਉਸ ਦਾ ਵਿਧਾਇਕ ਤੋਂ ਵੀ ਇਕ ਬੱਚਾ ਹੈ ਅਤੇ ਉਸ ਦੇ ਡੀਐਨਏ ਦੀ ਜਾਂਚ ਕਰਕੇ ਸੱਚਾਈ ਦਾ ਪਤਾ ਲਗਾਇਆ ਜਾ ਸਕਦਾ ਹੈ।

ਰਾਜ ਦੇ ਡਾਇਰੈਕਟਰ ਜਨਰਲ ਪੁਲਿਸ ਅਸ਼ੋਕ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਵੀ ਉਕਤ ਔਰਤ ਦੀ ਨਵ ਜਨਮੀ ਬੱਚੀ ਦਾ ਡੀਐਨਏ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਇਸ ਕੇਸ ਨੂੰ ਗੰਭੀਰ ਮੰਨਦਿਆਂ ਕਿਹਾ ਹੈ ਕਿ ਇਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ । ਸਿੰਘ ਨੇ ਕਿਹਾ, ‘ਇਹ ਵਿਸ਼ਾ ਬਹੁਤ ਗੰਭੀਰ ਹੈ ਕਿ ਇਕ ਔਰਤ  ਵਿਧਾਇਕ’ ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾ ਰਹੀ ਹੈ ਅਤੇ ਇਸ ਦੌਰਾਨ ਇਕ ਲੜਕੀ  ਦਾ ਜਨਮ ਵੀ ਹੋਇਆ ਹੈ। ਬੱਚੇ ਦਾ ਡੀਐਨਏ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਕੇਸ ਦੀ ਤਹਿ ਤੱਕ ਪਹੁੰਚ ਸਕੇ.

Related posts

Leave a Reply