Latest: ਰੂਰਲ ਹੈਲਥ ਫਾਰਮਾਸਿਸਟ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨਾਲ ਮੁਲਾਕਾਤ

 ਹੁਸ਼ਿਆਰਪੁਰ 11 ਜਨਵਰੀ ( ਆਦੇਸ਼ , ਲਾਖਾ  ) ਰੂਰਲ ਹੈਲਥ ਫਾਰਮਾਸਿਸਟ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਅਹਿਦੇਦਾਰਾ ਵੱਲੋ  ਡਾ ਰਣਜੀਤ ਸਿੰਘ ਘੋਤੜਾਂ ਨੂੰ ਸਿਵਲ ਸਰਜਨ ਹੁਸ਼ਿਆਰਪੁਰ ਬਣਨ ਤੇ ਵਧਾਈ ਦਿੱਤੀ ਅਤੇ ਗੁਲਦਸਾਤਾ ਭੇਟ ਕੀਤਾ ਗਿਆ । ਇਸ ਮੋਕੇ ਪ੍ਰਧਾਨ ਅਜੈ ਸ਼ਰਮਾਂ ਨੇ ਪਿਛਲੇ 15 ਸਾਲ ਤੋ ਪੇਡੂ ਡਿਸਪੈਨਸਰੀਆਂ ਵਿੱਚ ਨਿਗੁੱਣੀ ਤਨਖਾਹ ਤੇ ਕੰਮ ਕਰ ਰਹੇ ਫਰਾਮਾਸਿਸਟ ਨੂੰ ਪੱਕੇ ਕਰਨਾ ਲਈ ਸਰਕਾਰ ਨੂੰ ਸਿਫਾਰਸ਼ ਕਰਨ ਲਈ ਬੇਨਤੀ ਕੀਤੀ ਗਈ ।

ਉਹਨਾੰ ਦੱਸਿਆ ਕਿ ਕੋਵਿਡ ਕਾਲ ਵਿਚ ਫਾਰਮੇਸੀ ਅਫਸ਼ਰਾਂ ਵੱਲੋ ਬਹੁਤ ਵਧੀਆ ਰੋਲ ਅਦਾ ਕੀਤਾ ਤੇ ਕੋਵਿਡ ਮਰੀਜਾਂ ਨੂੰ ਆਪਣੀ ਜਾਨ ਖਤਰੇ ਵਿੱਚ ਸੇਵਾਵਾ  ਮੁਹਾਈਆ ਕਰਵਾਈਆ ਹਨ , ਤੇ ਸਿਵਲ ਸਰਜਨ ਰਾਹੀ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਵੀ ਸੋਪਿਆ । ਇਸ ਮੋਕੇ ਪ੍ਰਧਾਨ ਅਜੈ ਸ਼ਰਮਾਂ ਸਕੱਤਰ ਭੱਟੀ , ਸੀਨੀਅਰ ਆਗੂ ਦੀਪਕ ਸ਼ਰਮਾਂ , ਚੈਅਰਮੈਨ ਜਸਵਿੰਦਰ ਸਿੰਘ , ਕੈਸ਼ੀਅਰ ਉਜਾਲਾ ਸ਼ਰਮਾਂ , ਚੀਫ ਫਰਮਾਸਿਸਟ ਰਘਵੀਰ ਸਿੰਘ , ਰਾਹੁਲ ਭਾਰਗਵ , ਅਮਿਤਾ , ਨਰਿੰਦਰ ਸੀੰਘ , ਬਲਕਾਰ ਸਿੰਘ , ਰਵਿੰਦਰ ਸਿੰਘ ਆਦਿ ਫਾਰਮੇਸੀ ਅਫਸਰ ਹਾਜਰ ਸਨ ।

Related posts

Leave a Reply