Russia-Ukraine Crisis : ਰਾਸ਼ਟਰਪਤੀ ਪੁਤਿਨ ਨੇ ਫ਼ੌਜਾਂ ਨੂੰ ਪੂਰਬੀ ਯੂਕਰੇਨ ਦੇ ਉਨ੍ਹਾਂ ਹਿੱਸਿਆਂ ਵਿੱਚ ਦਾਖ਼ਲ ਹੋਣ ਦਾ ਹੁਕਮ ਦਿੱਤਾ, ਵੱਡੀ ਜੰਗ ਲੱਗਣ ਦੇ ਆਸਾਰ

Russia-Ukraine Crisis ਰੂਸ ਤੇ ਯੂਕਰੇਨ ਵਿਚਾਲੇ ਤਣਾਅ ਵਧ ਗਿਆ ਹੈ।

 

ਰੂਸੀ ਰਾਸ਼ਟਰਪਤੀ ਵਲਦੀਮੀਰ ਪੁਤਿਨ ਨੇ ਆਪਣੀਆਂ ਫ਼ੌਜਾਂ ਨੂੰ ਪੂਰਬੀ ਯੂਕਰੇਨ ਦੇ ਉਨ੍ਹਾਂ ਹਿੱਸਿਆਂ ਵਿੱਚ ਦਾਖ਼ਲ ਹੋਣ ਦਾ ਹੁਕਮ ਦਿੱਤਾ ਹੈ। ਹਾਲਾਂਕਿ ਰੂਸ ਵਲੋਂ ਕਿਹਾ ਗਿਆ ਹੈ ਕਿ ਸ਼ਾਂਤੀ ਸਥਾਪਿਤ ਕਰਨ ਦੇ ਮਕਸਦ ਨਾਲ ਫੌਜ ਭੇਜੀ ਗਈ ਹੈ। ਟੈਂਕਾਂ ਅਤੇ ਹੋਰ ਹਥਿਆਰਾਂ ਨਾਲ ਲੈਸ ਰੂਸੀ ਸੈਨਿਕ ਯੂਕਰੇਨ ਨਾਲ ਲੱਗਦੀ ਸਰਹੱਦ ‘ਤੇ ਦੇਖੇ ਗਏ ਹਨ।

 ਪੁਤਿਨ ਵੱਲੋਂ ਇਸ ਨੂੰ ਸ਼ਾਂਤੀ ਮਿਸ਼ਨ ਕਰਾਰ ਦੇਣ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਯੂਕਰੇਨ ਨੂੰ ਹੁਣ ਪੱਛਮੀ ਦੇਸ਼ਾਂ ਤੋਂ ਮਦਦ ਦੀ ਉਮੀਦ ਹੈ। ਅਜਿਹੇ ‘ਚ ਜੇਕਰ ਅਮਰੀਕਾ ਅਤੇ ਹੋਰ ਦੇਸ਼ ਫੌਜੀ ਮਦਦ ਦਿੰਦੇ ਹਨ ਤਾਂ ਵੱਡੀ ਜੰਗ ਛਿੜ ਜਾਵੇਗੀ।

 

Related posts

Leave a Reply