ਆਰ.ਵੈਂਕਟ ਰਤਨਮ, ਵਧੀਕ ਮੁੱਖ ਸਕੱਤਰ,ਜੇਲ ਵਿਭਾਗ,ਪੰਜਾਬ ਵਲੋਂ ਅਧਿਕਾਰੀਆਂ ਨਾਲ ਕੋਵਿਡ-19 ਸਬੰਧੀ ਮੀਟਿੰਗ

ਮੰਤਰੀ ਸ.ਰੰਧਾਵਾ ਵਲੋਂ ਭੇਜੇ ਤਿੰਨ ਲੈਪਟਾਪ ਡਿਪਟੀ ਕਮਿਸ਼ਨਰ ਵਲੋਂ 7 ਵੀਂ ਪੰਜਾਬ ਐਨਸੀਸੀ ਬਟਾਲੀਅਨ ਗੁਰਦਾਸਪੁਰ ਨੂੰ ਭੇਂਟ

ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਸਬੰਧੀ ਕੀਤੇ ਗਏ ਪੁਖਤਾ ਪ੍ਰਬੰਧਾਂ ‘ਤੇ ਪ੍ਰਗਟਾਈ ਤਸੱਲੀ

ਗੁਰਦਾਸਪੁਰ,20 ਅਗਸਤ (ਅਸ਼ਵਨੀ) : ਆਰ. ਵੈਂਕਟ ਰਤਨਮ, ਵਧੀਕ ਮੁੱਖ ਸਕੱਤਰ, ਜੇਲ ਵਿਭਾਗ, ਪੰਜਾਬ ਵਲੋਂ ਜ਼ਿਲੇ ਅੰਦਰ ਕੋਵਿਡ-19 ਸਬੰਧੀ ਕੀਤੇ ਗਏ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਗਈ।ਇਸ ਮੌਕੇ ਉਨਾਂ ਦੇ ਨਾਲ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ  ਇਸ਼ਫਾਕ, ਡਾ. ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ, ਸ. ਰਛਪਾਲ ਐਸ.ਐਸ.ਪੀ ਬਟਾਲਾ, ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਰਮਨ ਕੋਛੜ ਐਸ.ਡੀ.ਐਮ ਦੀਨਾਨਗਰ,ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ, ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜਨਰਲ/ਸ਼ਿਕਾਇਤਾਂ),ਬਲਦੇਵ ਸਿੰਘ ਰੰਧਾਵਾ ਆਰ.ਟੀ.ਏ ਅਰਵਿੰਦ ਸਲਵਾਨ ਤਹਿਸਲੀਦਾਰ ਅਤੇ ਡਾ. ਕਿਸ਼ਨ ਚੰਦ ਸਿਵਲ  ਸਰਜਨ ਵੀ ਮੌਜੂਦ ਸਨ।  
                       ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਪ੍ਰਮੁੱਖ ਸਕੱਤਰ ਸ੍ਰੀ ਰਤਨਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲੇ ਅੰਦਰ ਕੋਵਿਡ-19 ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਆਈ. ਆਈ.ਟੀ ਚੈਨਈ ਵਲੋਂ ਇਤਿਹਾਸ ਸਾਫਟਵੇਅਰ ਰਾਹੀਂ ਕੋਰਨਾ ਦੇ  ਫੈਲਾਅ ਨੂੰ ਰੋਕਣ ਵਿਚ ਵੱਡੀ ਸਹਾਇਤਾ ਮਿਲ ਰਹੀ ਹੈ।

ਉਨਾਂ ਦੱਸਿਆ ਕਿ ਇਤਿਹਾਸ ਸਾਫਟਵੇਅਰ ਨਾਲ,ਜਿਸ ਖੇਤਰ ਵਿਚ  ਕੋਰੋਨਾ ਫੈਲ ਸਕਦਾ ਹੈ,ਬਾਰੇ ਸੂਚਨਾ ਮਿਲ ਜਾਂਦੀ ਹੈ,ਜਿਸ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਸਮੇਂ ਸਿਰ ਜਾ ਕੇ ਉਸ ਖੇਤਰ ਵਿਚ ਲੋਕਾਂ ਦੀ ਟੈਸਟਿੰਗ ਕਰਦੀਆਂ ਹਨ।

ਉਨਾਂ ਦੱਸਿਆ ਕਿ ਹੁਣ ਤਕ ਇਤਿਹਾਸ ਸਾਫਟਵੇਅਰ ਨਾਲ 13 ਹਜ਼ਾਰ 500 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਸ ਵਿਚ 410 ਵਿਅਕਤੀ ਕੋਰੋਨਾ ਵਾਇ੍ਰਸ ਨਾਲ ਪੀੜਤ ਪਾਏ ਗਏ। ਉਨਾਂ ਦੱਸਿਆ  ਕਿ ਇਨਾਂ 410 ਵਿਅਕਤੀਆਂ ਦੇ ਸਮੇਂ ਸਿਰ ਪਤਾ ਲੱਗ ਜਾਣ ਕਾਰਨ, ਕੋਰੋਨਾ ਵਾਇ੍ਰਸ ਦੇ ਫੈਲਾਅ ਨੂੰ ਰੋਕਣ ਵਿਚ ਮਦਦ ਮਿਲੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ ਰੋਜਾਨਾ ਕਰੀਬ 1500 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਅਗਲੇ ਜਿਨਾਂ ਵਿਚ ਟੈਸਟਿੰਗ ਸਮਰੱਥਾ ਨੂੰ ਹੋਰ ਵਧਾਇਆ ਜਾਵੇਗਾ।

Related posts

Leave a Reply