ਸ.ਹਰਵਿੰਦਰ ਸਿੰਘ ਕਲਸੀ ਦਸੂੂਹਾ ਵਪਾਰ ਸੈੱਲ ਦੇ ਜਿਲ੍ਹਾ ਕਨਵੀਨਰ ਨਿਯੁਕਤ


ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਭਾਜਪਾ ਜਿਲਾ ਪ੍ਰਧਾਨ ਸੰਜੀਵ ਮਨਹਾਸ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਜਿਸ ਵਿੱਚ ਸਰਦਾਰ ਹਰਵਿੰਦਰ ਸਿੰਘ ਕਲਸੀ ਦਸੂਹਾ ਨੂੰ ਵਪਾਰ ਸੈੱਲ ਦੇ ਜਿਲ੍ਹਾ ਕਨਵੀਨਰ ਨਿਯੁਕਤ ਕੀਤਾ ਗਿਆ।ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿਹਾ ਕੇ ਪਾਰਟੀ ਹਾਈ ਕਮਾਂਡ ਨਾਲ਼ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਰਦਾਰ ਹਰਵਿੰਦਰ ਕਲਸੀ ਨੁੰ ਵਪਾਰ ਸੈੱਲ ਦੇ ਜਿਲ੍ਹਾ ਕਨਵੀਨਰ ਬਣਾਇਆ ਹੈ।ਮਨਹਾਸ ਨੇ ਕਿਹਾ ਕਿ ਭਾਜਪਾ ਵਿੱਚ ਮੇਹਨਤੀ ਵਰਕਰਾਂ ਨੂੰ ਹਮੇਸ਼ਾ ਮਾਨ ਸਮਾਨ ਦਿੱਤਾ ਹੈ।ਇਸ ਮੌਕੇ ਨਵ ਨਿਯੁਕਤ ਜਿਲਾ ਕਨਵੀਨਰ ਹਰਵਿੰਦਰ ਕਲਸੀ ਨੇ ਕਿਹਾ ਜੋ ਵਿਸ਼ਵਾਸ ਪਾਰਟੀ ਹਾਈ ਕਮਾਂਡ ਨੇ ਮੇਰੇ ਤੇ ਜਤਾਾਇਆ ਹੈ ਉਹ ਪੂਰੀ ਮੇਹਨਤ ਤੇ ਇਮਾਨਦਾਰੀ ਨਾਲ਼ ਪਾਰਟੀ ਵੱਲੋਂ ਲਗਾਈ ਜ਼ੁਮੇਵਾਰੀ ਨੂੰ ਨਿਭਾਉਣਗੇ ।ਇਸ ਮੌਕੇ ਜਿਲ੍ਹਾ ਜਨਰਲ਼ ਸਕੱਤਰ ਅਜੇ ਕੌਸ਼ਲ ਸੇਠੁ ,ਸ਼ਿਵ ਦਿਆਲ ਸਾਬਕਾ ਕੌਂਸਲਰ,ਯੁਵਾ ਮੋਰਚਾ ਜਿਲ੍ਹਾ ਪ੍ਰਧਾਨ ਯੋਗੇਸ਼ ਸਪਰਾ,ਕੈਪਟਨ ਕਰਨ ਸਿੰਘ,ਮੰਡਲ ਪ੍ਰਧਾਨ ਕੁੰਦਨ ਲਾਲ ਦਸੂਆ,ਗੁਰਵਿੰਦਰ ਸਿੰਘ, ਗੋਪਾਲ ਏਰੀ,ਸਰਦਾਰ ਜਸਪਾਲ ਭੱਟੀ,ਹਿਤਿਨ ਪੂਰੀ,ਗਗਨ ਕੌਸ਼ਲ, ਸਰਦਾਰ ਗੁਰਪ੍ਰੀਤ ਸਿੰਘ ਆਦਿ ਭਾਜਪਾ ਵਰਕਰ ਹਾਜਿਰ ਸਨ।

Related posts

Leave a Reply