ਸ.ਜੋਗਿੰਦਰ ਗਿਲਜੀਆਂ ਨੇ ਕਾਂਗਰਸ ਉਮੀਦਵਾਰ ਪ੍ਰਮੋਦ ਕੁਮਾਰੀ ਅਤੇ ਸੰਦੀਪ ਜੈਨ ਦੇ ਹੱਕ ਕੀਤਾ ਚੋਣ ਪ੍ਰਚਾਰ

ਸ਼ਹਿਰ ਨਿਵਾਸੀ ਇਮਾਨਦਾਰ ਉਮੀਦਵਾਰਾਂ ਅਤੇ ਵਿਕਾਸ ਕਾਰਜਾਂ ਨੂੰ ਦੇਣਗੇ ਪਹਿਲ :ਸ.ਜੋਗਿੰਦਰ ਗਿਲਜੀਆਂ

ਗੜ੍ਹਦੀਵਾਲਾ 6 ਫ਼ਰਵਰੀ(CHOUDHARY /PARDEEP SHARMA) : ਨਗਰ ਕੌਂਸਲ ਚੋਣਾਂ ਵਿਚ ਉਤਾਰੇ ਉਮੀਦਵਾਰ ਦੇ ਹੱਕ ਵਿਚ ਗੜ੍ਹਦੀਵਾਲਾ ਵਿਖੇ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਚੋਣ ਪ੍ਰਚਾਰ ਗਤੀਵਿਧੀਆਂ ਨੂੰ ਤੇਜ ਕਰ ਦਿੱਤਾ ਹੈ। ਬੀਤੀ ਸ਼ਾਮ ਕਾਂਗਰਸ ਸੁਬਾ ਮੈਂਬਰ ਸਰਦਾਰ ਜੋਗਿੰਦਰ ਗਿਲਜੀਆਂ ਨੇ ਵਾਰਡ 7 ਤੋਂ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਦੇ ਮਾਤਾ ਪ੍ਰਮੋਦ ਕੁਮਾਰੀ ਅਤੇ ਵਾਰਡ 8 ਤੋਂ ਐਡਵੋਕੇਟ ਸੰਦੀਪ ਕੁਮਾਰ ਜੈਨ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।

(ਮੈਡਮ ਪ੍ਰਮੋੋਦ ਕੁਮਾਰੀ ਦੇ ਹੱੱਕ ਵਿਚ ਉਤਰੇ ਭਾਰੀੀ ਗਿਣਤੀ ਵਿੱਚ ਲੋਕ)

ਇਸ ਮੌਕੇ ਸਰਦਾਰ ਗਿਲਜੀਆਂ ਨੇ ਕਿਹਾ ਕਿ ਕਾਂਗਰਸ ਦੇ ਹਲਕਾ ਵਿਧਾਇਕ ਸਰਦਾਰ ਸੰਗਤ ਸਿੰਘ ਗਿਲਜੀਆਂ ਨੇ ਸ਼ਹਿਰ ਅਤੇ ਕੰਡੀ ਖੇਤਰ ਵਿਚ ਕਰੋਡ਼ਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਹੈ। ਉਨਾਂ ਕਿਹਾ ਕਿ ਸਾਡੇ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਅਤੇ ਉਨ੍ਹਾਂ ਦੀ ਮਾਤਾ ਪ੍ਰਮੋਦ ਕੁਮਾਰੀ ਬਹੁਤ ਹੀ ਮੇਹਨਤੀ ਅਤੇ ਇਮਾਨਦਾਰ ਹਨ। ਸਾਡਾ ਇੱਕ ਹੀ ਮਕਸਦ ਹੈ ਕਿ ਇਮਾਨਦਾਰ ਲੋਕਾਂ ਨੂੰ ਅੱਗੇ ਲਿਆਉਣ ਹੈ ਤਾਂਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸਹੀ ਢੰਗ ਅਤੇ ਇਮਾਨਦਾਰੀ ਨਾਲ ਕੀਤਾ ਜਾਵੇ ਅਤੇ ਸ਼ਹਿਰ ਨੂੰ ਬੁਲੰਦੀਆਂ ਵੱਲ ਲੈਜ ਜਾਇਜ਼ਾ ਜਾਵੇ।

(ਐਡਵੋਕੇਟ ਸੰਦੀਪ ਜੈਨ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਸ.ਜੋਗਿੰਦਰ ਗਿਲਜੀਆਂ ਅਤੇ ਹੋਰ)

ਉਨਾਂ ਕਿਹਾ ਪੰਜਾਬ ਅਤੇ ਦੇਸ਼ ਦੀ ਇਸ ਸਮੇਂ ਜੋ ਹਾਲਤ ਉਸ ਵਾਰੇ ਆਪ ਸਭ ਜਾਣਦੇ ਹੋ। ਇਸ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ 14 ਫਰਵਰੀ ਨੂੰ ਬਹੁਤ ਸੂਝਬੂਝ ਨਾਲ ਆਪਣਾ ਕੀਮਤੀ ਵੋਟ ਪਾਉਣਾ ਹੈ। ਉਨਾਂ ਅੱਗੇ ਕਿਹਾ ਕਿ ਵਿਧਾਇਕ ਸਰਦਾਰ ਸੰਗਤ ਸਿੰਘ ਗਿਲਜੀਆਂ ਨੇ ਸ਼ਹਿਰ ਨੂੰ ਲੋਕਾਂ ਦੀ ਬਹੁਤ ਪੁਰਾਣੀ ਲਟਕ ਰਹੀ ਡਿਮਾਂਡ ਪੁਰੇ ਸ਼ਹਿਰ ਚ ਸੀਵਰੇਜ ਦੀ ਡਿਮਾਂਡ ਨੂੰ ਪੂਰਾ ਕਰਨ ਵਿਚ ਲਗਭਗ ਸਫਲਤਾ ਹਾਸਲ ਕੀਤੀ ਹੈ। ਜੇਕਰ ਆਪ ਲੋਕਾਂ ਦਾ ਇਸ ਤਰਾਂ ਸਾਥ ਰਿਹਾ ਤਾਂ ਇਸ ਸ਼ਹਿਰ ਨੂੰ ਹੋਰ ਵੱਡੇ ਪ੍ਰੋਜੈਕਟ ਦੇਣ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ, ਸੁਦੇਸ਼ ਟੋਨੀ, ਪ੍ਰਮੋਦ ਕੁਮਾਰੀ, ਐਡਵੋਕੇਟ ਸੰਦੀਪ ਜੈਨ, ਪ੍ਰਿੰਸੀਪਲ ਰਾਕੇਸ਼ ਜੈਨ, ਤੀਰਥ ਸਿੰਘ ਦਾਤਾ,ਜਸਵਿੰਦਰ ਸਿੰਘ ਜੱਸਾ,ਪ੍ਰਿੰ ਕਰਨੈਲ ਸਿੰਘ ਕਲਸੀ, ਰਣਜੀਤ ਪੁਰੀ, ਦੀਪਕ ਜੈਨ ਸਣੇ ਭਾਰੀ ਗਿਣਤੀ ਵਿੱਚ ਕਾਂਗਰਸ ਵਰਕਰ ਹਾਜਰ ਸਨ। 

Related posts

Leave a Reply