UPDATED ਸ.ਸੰਗਤ ਸਿੰਘ ਗਿਲਜੀਆਂ ਐਮ.ਐਲ.ਏ.ਵਲੋਂ ਸ.ਸ. ਸ.ਸਮਾਰਟ ਸਕੂਲ ਅੰਬਾਲਾ ਜੱਟਾਂ ਅਤੇ ਸ.ਸ.ਸ.ਸਮਾਰਟ ਸਕੂਲ ਧੁੱਗਾ ਕਲਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ


ਗੜ੍ਹਦੀਵਾਲਾ 18 ਦਸੰਬਰ (ਚੌਧਰੀ ) : ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਅਤੇ ਵਿਜੇ ਇੰਦਰ ਸਿੰਗਲਾ ਮਾਣਯੋਗ ਸਿੱਖਿਆ ਮੰਤਰੀ,ਪੰਜਾਬ ਦੀ ਯੋਗ ਅਗਵਾਈ ਹੇਠ ਅਤੇ ਸ.ਸੰਗਤ ਸਿੰਘ ਗਿਲਜੀਆਂ ਐਮ.ਐਲ.ਏ ਹਲਕਾ ਉੜਮੁੜ ਦੇ ਯਤਨਾਂ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧੁੱਗਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕੀਤੇ ਗਏ।

ਇਸ ਮੌਕੇ ਤੇ ਮਾਣਯੋਗ ਮੁੱਖ ਮੰਤਰੀ ਜੀ ਵਲੋਂ ਆਨਲਾਈਨ ਮੀਟਿੰਗ ਲੈ ਕੇ ਸਮੁੱਚੇ ਵਰਗ ਨੂੰ ਸਿੱਖਿਆ ਵਿਭਾਗ ਦੀਆਂ ਉਪਲੱਬਧੀਆਂ ਨੂੰ ਉਜਾਗਰ ਕੀਤਾ ਗਿਆ।ਸ.ਸੰਗਤ ਸਿੰਘ ਗਿਲਜੀਆਂ ਐਮ.ਐਲ.ਏ. ਵਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਭੇਂਟ ਕਰਨ ਮੌਕੇ ਉਹਨਾਂ ਨੂੰ ਇਸਦਾ ਸਦਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ,ਤਾਂ ਜੋ ਵਿਦਿਆਰਥੀ ਇਹਨਾਂ ਸਮਾਰਟ ਫੋਨ ਦੀ ਮਦਦ ਨਾਲ ਆਨ ਲਾਈਨ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਸਕਨ।

(ਸ.ਸ.ਸ.ਸ. ਸਕੂਲ ਧੁੱਗਾ ਕਲਾਂ ਵਿਖੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਭੇੰਟ ਕਰਦੇ ਹੋਏ ਐਮ.ਐਲ.ਏ.ਸ.ਸੰਗਤ ਸਿੰਘ ਗਿਲਜੀਆਂ ਅਤੇ ਹੋਰ)

ਇਸ ਮੌਕੇ ਤੇ ਪ੍ਰਿੰਸੀਪਲ ਜਤਿੰਦਰ ਸਿੰਘ ਅਤੇੇ ਪ੍ਰਿੰ ਜੀਵਨ ਕੁੁਮਾਰੀ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਨੇਕ ਉਪਰਾਲੇ ਸਦਕਾ ਵਿਦਿਆਰਥੀ ਅਪਣੀ ਪੜ੍ਹਾਈ ਦੇ ਵਿੱਚ ਹੋਰ ਵੀ ਨਿਖਾਰ ਲਿਆ ਸਕਣ।

ਇਸ ਮੌਕੇ ਤੇ ਦਮਨਪਾਲ ਸਿੰਘ ਢੱਟ,ਰਵਿੰਦਰ ਸਿੰਘ ਮਿੰਟੂ,ਬੂਟਾ ਸਿੰਘ,ਰੇਸ਼ਮ ਸਿੰਘ, ਜਸਪਾਲ ਸਿੰਘ,ਡਾ.ਕੁਲਦੀਪ ਸਿੰਘ ਮਨਹਾਸ, ਹਰਤੇਜ ਕੌਰ,ਜਸਵੀਰ ਸਿੰਘ,ਅਮਰੀਕ ਸਿੰਘ,ਪੁਸ਼ਪਿੰਦਰ ਸ਼ਰਮਾ,ਮੀਨਾ ਰਾਣੀ,ਰਜਨੀ ਬਾਲਾ ,ਪਰਮਿੰਦਰ ਕੌਰ,ਕੰਵਲਪ੍ਰੀਤ ਕੌਰ, ਰਣਜੀਤ ਕੌਰ,ਰਵਨੀਤ ਕੌਰ,ਮਧੂ ਬਾਲਾ,ਅਮ੍ਰਿਤ ਕੌਰ,ਲਖਵੀਰ ਸਿੰਘ,ਬਿਪਟਨ ਕੁਮਾਰ,ਇਕਬਾਲ ਕੌਰ, ਇੰਦਰਜੀਤ ਸਿੰਘ,ਕਮਲਦੀਪ ਕੌਰ, ਭਾਵਨਾ,ਅਤਿੰਦਰ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧੁੱਗਾ ਕਲਾਂ ਦੇ ਅਧਿਆਪਕ ਦਲਵੀਰ ਕੌਰ, ਕੁੁਲਵਿੰਦਰ ਕੌਰ, ਬਲਜੀਤ ਕੌਰ,ਰਜਵੰਤ ਕੌਰ,ਪਰਮਿੰਦਰ ਕੌਰ,ਕ੍ਰਿਸ਼ਨਾ ਦੇਵੀ,ਕ੍ਰਿਸ਼ਨਾ ਦੇਵੀ, ਪੁਨਮ ਸ਼ਰਮਾ, ਸੁਖਵਿੰਦਰ ਕੌਰ ਜਸਵਿੰਦਰ ਸਿੰਘ, ਪਰਮਿੰਦਰ ਸਿੰਘ, ਯੁੱਧਵੀਰ ਸਿੰਘ, ਗਗਨਦੀਪ ਸਿੰਘ, ਵਰਿਿੰਦਰ ਸਿੰਘ, ਕਮਲ ਬੈਂਸ, ਸੋਹਨ ਲਾਲ, ਰਵਿੰਦਰ ਸਿੰਘ, ਪੰਕਜ ਕੁਮਾਰ, ਜਗਜੀਤ ਸਿੰਘ ਆਦਿ ਹਾਜ਼ਰ ਸਨ।

Related posts

Leave a Reply