SAD : 40 ਪਰਿਵਾਰ ਕਾਂਗਰਸ ਅਤੇ  ਭਾਜਪਾ ਨੂੰ ਛੱਡ ਅਕਾਲੀ ਦਲ ਵਿੱਚ ਹੋਏ ਸ਼ਾਮਲ  

ਗੁਗਰਾ ਦੇ 40 ਪਰਿਵਾਰ ਕਾਂਗਰਸ ਅਤੇ  ਭਾਜਪਾ ਨੂੰ ਛੱਡ  ਅਕਾਲੀ ਦਲ ਵਿੱਚ ਹੋਏ ਸ਼ਾਮਲ  
ਸੁਜਾਨਪੁਰ (ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ਸ਼ਰਮਾ) ਪਿੰਡ ਗੁਗਰਾ ਦੇ 40 ਪਰਿਵਾਰ ਭਾਜਪਾ ਅਤੇ ਕਾਂਗਰਸ ਨੂੰ ਅਲਵਿਦਾ ਕਹਿ ‌ਕੇ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਰਾਜ ਕੁਮਾਰ ਗੁਪਤਾ ਬਿੱਟੂ ਪ੍ਰਧਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ  ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਏ ।
 
ਰਾਜ ਕੁਮਾਰ ਗੁਪਤਾ ਬਿੱਟੂ ਪ੍ਰਧਾਨ ਵੱਲੋਂ  ਉਨ੍ਹਾਂ ਦਾ ਸਿਰੋਪਾ ਪਾ ਕੇ ਸਵਾਗਤ ਕੀਤਾ ਗਿਆ।ਇਸ ਮੌਕੇ ਰਾਜਕੁਮਾਰ ਗੁਪਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਵਾਲੇ ਸਾਰੇ ਵਰਕਰਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਬਾਦਲ ਅਤੇ ਬਸਪਾ ਗੱਠਜੋੜ ਦਾ ਹੈ ਇਸ ਕਰਕੇ ਜੇ ਪੰਜਾਬ ਨੂੰ ਤਰੱਕੀਆਂ ਤੇ ਖ਼ੁਸ਼ਹਾਲ ਬਣਾਉਣਾ ਚਾਹੁੰਦੇ ਹੋ ਤਾਂ ਸਿਰਫ ਤੇ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰਾਂ ਨੂੰ ਜਿਤਾਉਣਾ ਹੈ ।
 
ਇਸ ਮੌਕੇ ਤੇ  ਸ਼ਹਿਰੀ  ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮੰਟੂ, ਦਿਹਾਤੀ ਜ਼ਿਲ੍ਹਾ ਪ੍ਰਧਾਨ ਸੁਭਾਸ਼ ਠਾਕੁਰ, ਸਾਬਕਾ ਸਰਪੰਚ ਪਰਸਰਾਮ, ਪ੍ਰਧਾਨ ਬੋਧਰਾਜ, ਲਾਟੂ ਮਹਾਜਨ, ਛੱਜੂ ਰਾਮ, ਰਮਨ ਕੁਮਾਰ, ਲਾਡੀ, ਪੱਪੀ, ਅਜੇ ਕੁਮਾਰ, ਕਮਲ ਕੁਮਾਰ, ਬੰਸੀਲਾਲ, ਦੇਵਰਾਜ, ਸੋਨੂੰ ਕੁਮਾਰੀ, ਨੀਤੂ ਮਹਾਜਨ, ਅਯੁੱਧਿਆ, ਰਾਜਰਾਣੀ, ਪ੍ਰੀਤੀ, ਕਮਲੇਸ਼ ਆਦਿ ਸ਼ਾਮਲ ਸਨ।

Related posts

Leave a Reply