UPDATED : ਜਲੰਧਰ ਦੇ ACP ਇਨਵੈਸਟੀਗੇਸ਼ਨ ਕੰਵਲਜੀਤ ਸਿੰਘ ਦਾ ਦੇਹਾਂਤ, ਅਚਾਨਕ HEART ATTACK ਹੋਇਆ

ਜਲੰਧਰ :  ਜਲੰਧਰ ਦੇ ਏਸੀਪੀ ਇਨਵੈਸਟੀਗੇਸ਼ਨ ਕੰਵਲਜੀਤ ਸਿੰਘ ਦਾ ਦੇਹਾਂਤ ਹੋ ਗਿਆ ਹੈ.

ਕਮਲਜੀਤ ਸਿੰਘ ਨੂੰ  ਛੇ ਮਹੀਨੇ ਪਹਿਲਾਂ ਕੋਰੋਨਾ ਹੋ ਗਿਆ ਸੀ।  ਠੀਕ ਹੋਣ  ਤੋਂ ਬਾਅਦ ਉਹ ਵਾਪਿਸ ਡਿਊਟੀ ਤੇ ਪਰਤ ਆਏ ਸਨ। 

 ਕਮਲਜੀਤ ਸਿੰਘ ਜਲੰਧਰ ਵਿੱਚ ਏ  ਸੀ ਪੀ ਕ੍ਰਾਈਮ ਦੇ ਤੌਰ ਤੇ ਕੰਮ ਕਰ ਰਹੇ ਸੀ ਅਤੇ ਉਨ੍ਹਾਂ ਦੀ ਉਮਰ ਸਿਰਫ 55 ਸਾਲ ਸੀ. 

ਜਲੰਧਰ ਤਾਇਨਾਤ ਐੱਸਪੀ  ਏਸੀਪੀ ਇਨਵੈਸਟੀਗੇਸ਼ਨ ਕੰਵਲਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਕੰਵਲਜੀਤ ਸਿੰਘ ਰਾਜਪੁਰਾ ਦੇ ਰਹਿਣ ਵਾਲੇ ਸਨ। ਉਨ੍ਹਾਂ ਅੱਜ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਇੱਕ ਨਿੱਜੀ ਹਪਸਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਉਨ੍ਹਾਂ ਦੀ ਮੌਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਚ ਸੋਗ ਦੀ ਲਹਿਰ ਹੈ। ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਕੰਵਲਜੀਤ ਸਿੰਘ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Related posts

Leave a Reply