SAD NEWS : ਪੰਜਾਬ ਦੇ ਮਸ਼ਹੂਰ ਲੇਖਕ ਅਤੇ ਗੀਤਕਾਰ ਗਿੱਲ ਸੁਰਜੀਤ ਸਿੰਘ ਨਹੀਂ ਰਹੇ

ਪਟਿਆਲਾ 24 ਅਪ੍ਰੈਲ : ਪੰਜਾਬ ਦੇ ਮਸ਼ਹੂਰ ਲੇਖਕ ਅਤੇ ਗੀਤਕਾਰ ਗਿੱਲ ਸੁਰਜੀਤ ਸਿੰਘ ਦਾ ਅੱਜ ਪਟਿਆਲਾ ਘਰ ਵਿਖੇ ਦੇਹਾਂਤ ਹੋ ਗਿਆ।ਉਹ 74 ਵਰਿਆਂ ਦੇ ਸਨ। ਗਿੱਲ ਸੁਰਜੀਤ ਸਿੰਘ ਦੀ ਤਬੀਅਤ ਕਾਫ਼ੀ ਦਿਨਾਂ ਤੋਂ ਨਾਜੁਕ ਚੱਲ ਰਹੀ ਸੀ। ਬੀਤੀ ਰਾਤ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਖਰੀ ਸਾਹ ਆਪਣੇ ਘਰ ਪਟਿਆਲਾ ਵਿਖੇ ਲਏ। ਗਿੱਲ ਸੁਰਜੀਤ ਸਿੰਘ ਨੇ ਕਵਿਤਾ ਰਾਹੀਂ ਸ਼ੁਰੂਆਤ ਕੀਤੀ ਅਤੇ ਕਈ ਮਕਬੂਲ ਗੀਤ ਲਿਖੇ ਅਤੇ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਪੁੱਟ ਗੱਭਰੂ ਨੇ ਸੋਹਣੇ’ ਵਰਗੇ ਮਕਬੂਲ ਗੀਤ ਨੂੰ ਗਾਇਕ ਹਰਦੀਪ ਨੇ ਗਾਇਆ।ਗਿੱਲ ਸੁਰਜੀਤ ਸਿੰਘ ਦੇ ਦੇਹਾਂਤ ਨਾਲ ਲੇਖਕ, ਗੀਤਕਾਰਾਂ ਅਤੇ ਗਾਇਕਾਂ ’ਚ ਸੋਗ ਦੀ ਲਹਿਰ ਹੈ।
Edited by : CHOUDHARY

Related posts

Leave a Reply