1 ਜੁਲਾਈ ਤੋਂ ਹਰ ਬੁੱਧਵਾਰ ਰੋਸ਼ਨ ਗਰਾਊਂਡ ‘ਚ ਫਿਰ ਤੋਂ ਲੱਗੇਗੀ ਸੇਫ ਫੂਡ ਮੰਡੀ

1 ਜੁਲਾਈ ਤੋਂ ਹਰ ਬੁੱਧਵਾਰ ਰੋਸ਼ਨ ਗਰਾਊਂਡ ‘ਚ ਫਿਰ ਤੋਂ ਲੱਗੇਗੀ ਸੇਫ ਫੂਡ ਮੰਡੀ

-‘ਮਿਸ਼ਨ ਫਤਿਹ’ ਤਹਿਤ ਸੇਫ ਫੂਡ ਮੰਡੀ ‘ਚ ਕੋਵਿਡ-19 ਦੇ ਮੱਦੇਨਜ਼ਰ ਸਾਵਧਾਨੀਆਂ ਅਪਣਾਉਣਾ ਜ਼ਰੂਰੀ  : ਡਿਪਟੀ ਕਮਿਸ਼ਨਰ
-ਮਾਸਕ, ਸੈਨੇਟਾਈਜ਼ਰ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਦੀ ਕੀਤੀ ਹਦਾਇਤ
ਹੁਸ਼ਿਆਰਪੁਰ, 26 ਜੂਨ :
‘ਮਿਸ਼ਨ ਫਤਿਹ ‘ ਤਹਿਤ ਜ਼ਿਲ•ੇ ਵਿੱਚ ਜਿਥੇ ਜ਼ਰੂਰੀ ਸਾਵਧਾਨੀਆਂ ਅਪਣਾਉਂਦੇ ਹੋਏ ਵੱਖ-ਵੱਖ ਛੋਟਾਂ ਦਿੱਤੀਆਂ ਗਈਆਂ ਹਨ, ਉਥੇ ਰਸਾਇਣ ਮੁਕਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬੜਾਵਾ ਦੇਣ ਅਤੇ ਆਮ ਜਨਤਾ ਨੂੰ ਸ਼ੁੱਧ ਫ਼ਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਲਈ ਜ਼ਿਲ•ਾ ਪ੍ਰਸ਼ਾਸਨ ਵਲੋਂ ਫਿਰ ਤੋਂ ਸੇਫ ਫੂਡ ਮੰਡੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿੱਚ ਸੇਫ ਫੂਡ ਮੰਡੀ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ 1 ਜੁਲਾਈ ਤੋਂ  ਹਰ ਬੁੱਧਵਾਰ 7:30 ਵਜੇ ਤੋਂ ਸਵੇਰੇ 11 ਵਜੇ ਤੱਕ ਲੱਗਿਆ ਕਰੇਗੀ। ਉਨ•ਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੰਡੀ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਾਵਧਾਨੀਆਂ ਅਪਣਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਵਾਇਰਸ ਦੇ ਫੈਲਾਅ ਨੂੰ ਫੈਲਣ ਨਾ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਅਤੇ ਉਪਭੋਗਤਾਵਾਂ ਨੂੰ ਵੀ ਅਪੀਲ ਕੀਤੀ ਕਿ ਸੇਫ ਫੂਡ ਮੰਡੀ ਦੌਰਾਨ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੇਟਾਈਜ਼ਰ ਦਾ ਪ੍ਰਯੋਗ ਯਕੀਨੀ ਬਣਾਇਆ ਜਾਵੇ। ਉਨ•ਾਂ ਕਿਹਾ ਕਿ ਇਕਜੁੱਟਤਾ ਨਾਲ ਹੀ ‘ਮਿਸ਼ਨ ਫਤਿਹ ‘ ਤਹਿਤ ਕੋਰੋਨਾ ‘ਤੇ ਜਿੱਤ ਪਾਈ ਜਾ ਸਕਦੀ ਹੈ, ਇਸ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਅਤੇ ਸੈਨੇਟਾਈਜ਼ਰ ਦਾ ਪ੍ਰਯੋਗ ਜ਼ਰੂਰ ਕਰੋ। ਇਸ ਤੋਂ ਇਲਾਵਾ ਖਰੀਦੋ-ਫਰੋਖਤ ਜਾਂ ਹੋਰ ਕੰਮਾਂ ਦੌਰਾਨ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਸਮੇਂ-ਸਮੇਂ ‘ਤੇ 20 ਸੈਕੰਡ ਤੱਕ ਹੱਥਾਂ ਨੂੰ ਸਾਬਣ ਨਾਲ ਧੋਣਾ ਬਹੁਤ ਜ਼ਰੂਰੀ ਹੈ। 

Related posts

Leave a Reply