ਸਲਾਮ…..ਪਿੰਡ ਰਾਜੂ ਦਵਾਖਰੀ ਦੇ ਕਲਦੀਪ ਸਿੰਘ ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ ‘ਚ ਸ਼ਹੀਦ

(ਸ਼ਹੀਦ ਕੁਲਦੀਪ ਸਿੰਘ ਦੀ ਪ੍ਰੋਫਾਈਲ ਫੋਟੋ )

ਗੜ੍ਹਦੀਵਾਲਾ 1 ਅਕਤੂਬਰ (ਚੌਧਰੀ/ਪ੍ਰਦੀਪ ਕੁਮਾਰ ) : ਜਿਲਾ ਹੁਸ਼ਿਆਰਪੁਰ ਦੇ ਖੇਤਰ ਗੜ੍ਹਦੀਵਾਲਾ ਦੇ ਪਿੰਡ ਰਾਜੂ ਦਵਾਖਰੀ ਦੇ ਫੌਜੀ ਜਵਾਬ ਕੁਲਦੀਪ ਸਿੰਘ(40) ਦੀ ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ਚ ਕੰਟਰੋਲ ਲਾਈਨ ਪਾਰ ਪਾਕਿਸਤਾਨ ਫੌਜੀਆਂ ਵਲੋਂ ਜੰਗਬੰਦੀ ਸਮਝੌਤੇ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਦੌਰਾਨ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਸਮੇਤ ਇਕ ਹੋਰ ਫੌਜੀ ਜਵਾਨ ਸ਼ਹੀਦ ਅਤੇ ਚਾਰ ਜਖਮੀ ਹੋਏ ਹਨ। ਜਿਵੇਂ ਹੀ ਕੁਲਦੀਪ ਸਿੰਘ ਪੁਤਰ ਪੁੱਤਰ ਸਵਰਗੀ ਮੋਹਨ ਸਿੰਘ /ਮਾਤਾ ਮਨਜੀਤ ਕੌਰ ਦੇ ਸ਼ਹੀਦ ਹੋਣ ਦੀ ਖਬਰ ਪਿੰਡ ਪਹੁੰਚੀ  ਤਿਉਂ ਹੀ ਪਰਿਵਾਰ ਅਤੇ ਖੇਤਰ ਵਿਚ ਸ਼ੋਕ ਦੀ ਲਹਿਰ ਦੌੜ ਗਈ।

(ਸ਼ਹੀਦ ਕੁਲਦੀਪ ਸਿੰਘ ਦੀ ਬੇਟਾ ਅਤੇ ਬੇਟੀ ਨਾਲ ਪੁਰਾਣੀ ਤਸਵੀਰ)

ਸ਼ਹੀਦ ਫੌਜੀ ਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਦੁਪਹਿਰ12 ਵਜੇ ਦੇ ਕਰੀਬ ਫੋਨ ਅਇਆ ਕਿ ਸਰਹਦ ਤੇ ਪਾਕਿਸਤਾਨ ਵਲੋਂ ਕੀਤੀ ਗਈ  ਗੋਲੀਬਾਰੀ ਦੌਰਾਨ ਕੁਲਦੀਪ ਸਿੰਘ ਸ਼ਹੀਦ ਹੋ ਗਏ ਹਨ। ਸ਼ਹੀਦ ਕੁਲਦੀਪ ਦੇ ਪਿਤਾ ਵੀ ਫੌਜ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।ਪਰਿਵਾਰ ਦੇ ਦੱਸਣ ਮੁਤਾਬਕ ਉਸ ਦੀ ਦੇਹ ਫੌਜੀ ਟੁਕੜੀ ਵਲੋਂ 2 ਵਜੇ ਦੇ ਕਰੀਬ ਪਿੰਡ ਲਿਆਂਦੀ ਜਾਵੇਗੀ। ਸ਼ਹੀਦ  ਕੁਲਦੀਪ ਸਿੰਘ ਆਪਣੇ ਪਿਛੇ ਮਾਤਾ ਮਨਜੀਤ ਕੌਰ,ਪਤਨੀ ਰਾਜਦਵਿੰਦਰ ਕੌਰ,ਬੇਟਾ ਅੰਸ਼ (6)ਅਤੇ ਬੇਟੀ ਸਿਮਰਨ (8) ਛੱਡ ਗਏ ਹਨ। 

Related posts

Leave a Reply