ਸੈਮ ਢਿੱਲੋਂ ਵੈਲਫੇਅਰ ਸੁਸਾਇਟੀ ਪਿੰਡ ਕਲੋਆ ਵਲੋਂ ਇਲਾਕੇ ਦੇ ਗਰੀਬ ਅਤੇ ਬੇਸਹਾਰਾ ਪਰਿਵਾਰਾਂ ਨੂੰ ਵੰਡਿਆ ਰਾਸ਼ਣ

ਦਸੂਹਾ 18 ਅਗਸਤ (ਚੌਧਰੀ) :  ਸੈਮ ਢਿੱਲੋਂ ਵੈਲਫੇਅਰ ਸੁਸਾਇਟੀ (ਰਜਿ ) ਪਿੰਡ ਕਲੋਆ ਟਾਂਡਾ ਵਲੋਂ ਮਿਤੀ 16 ਅਗਸਤ ਨੂੰ ਇਲਾਕੇ ਦੇ ਗਰੀਬ ਅਤੇ ਬੇਸਹਾਰਾ ਪਰਿਵਾਰਾਂ ਨੂੰ ਸੁਸਾਇਟੀ ਦੇ ਅਹੁਦੇਦਾਰ ਜਗਤਾਰ ਸਿੰਘ,ਤਰਸੇਮ ਲਾਲ,ਸਤੀਸ਼ ਕੁਮਾਰ,ਰਾਵਿੰਦਰ ਸਿੰਘ ਅਤੇ
ਅਮਨਦੀਪ ਸਿੰਘ ਵਲੋਂ ਮੁਫਤ ਰਾਸ਼ਣ ਵੰਡਿਆ ਗਿਆ।

ਇੱਥੇ ਇਹ ਗੱਲ ਵਿਸ਼ੇਸ਼ ਤੌਰ ਤੇ ਦੱਸਣ ਯੋਗ ਹੈ ਕਿ ਇਸ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਐਨ.ਆਰ.ਆਈ.
ਸਰਦਾਰ ਸਰਮੁੱਖ ਸਿੰਘ ਢਿਲੋਂ ਅਤੇ ਉਨ੍ਹਾਂ ਦਾ ਪਰਿਵਾਰ ਕਈ ਦਹਾਕਿਆਂ ਤੋਂ ਗਰੀਬ ਲੋਕਾਂ ਦੀ ਸਹਾਇਤਾ ਲਈ ਅਨੇਕਾਂ ਅੱਖਾਂ ਦੇ ਮੁਫਤ ਕੈਂਪ ਅਤੇ ਮਹੀਨਾ ਵਾਰ ਮੁਫਤ ਹੋਮਿਓਪੈਥਿਕ ਕੈਂਪ ਲਗਾ ਚੁੱਕੇ ਹਨ।


ਉਹ ਗਰੀਬ ਲੜਕੀਆਂ ਦੀ ਸ਼ਾਦੀ,ਕੁਦਰਤੀ ਆਫਤਾਂ ਸਮੇਂ,ਸਕੂਲਾਂ ਦੇ ਕਲਾਸ ਰੂਮ ਬਨਾਉਣ ਅਤੇ ਅਪਾਹਜਾਂ ਦੀ ਸਹਾਇਤਾ ਲਈ ਵੀ ਅਕਸਰ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਹੁਣ ਕੈਵਿਡ-19 ਦੇ ਚਲਦਿਆਂ ਉਹ ਮਹੀਨੇ ਵਿੱਚ 2 ਵਾਰੀ ਬੇਸਹਾਰਾ ਅਤੇ ਗਰੀਬ ਲੋਕਾਂ ਨੂੰ ਮੁਫਤ ਰਾਸ਼ੀ ਵੰਡਣ ਦੀ ਸੇਵਾ ਕਰਦੇ ਆ ਰਹੇ ਹਨ।ਸਮਾਜ ਸੇਵਾ ਲਈ ਸਮਰਪਿਤ ਇਸ ਪਰਿਵਾਰ ਤੇ ਸਾਨੂੰ ਬਹੁਤ ਮਾਣ ਹੈ,ਪ੍ਰਸ਼ਾਸਨ  ਨੂੰ ਅਜਿਹੀ ਪਰਉਪਕਾਰੀ  ਸ਼ਖਸੀਅਤ ਦਾ ਸਨਮਾਨ ਕਰਨਾ ਚਾਹੀਦਾ ਹੈ।

Related posts

Leave a Reply