LETEST NEWS.. ਸਮਰਜੀਤ ਸਿੰਘ ਸ਼ਮੀ ਦਾ ਨਾਮ ਹੋਇਆ ਦੁਨੀਆਂ ਦੇ 101 ਸਿਰਮੌਰ ਪੰਜਾਬੀਆਂ ਵਿੱਚ ਸ਼ਾਮਿਲ

(ਸਮਰਜੀਤ ਸਿੰਘ ਸ਼ਮੀ ਦੀ ਪ੍ਰੋਫਾਈਲ ਫੋਟੋ)

ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਵਿੱਚ ਹੋਣਗੇ ਸ਼ਾਮਿਲ

ਤਲਵਾੜਾ / ਦਸੂਹਾ 30 ਜਨਵਰੀ (CHOUDHARY) : ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਸ਼ਹਿਰ ਦੇ ਸਮਰਜੀਤ ਸਿੰਘ ਸ਼ਮੀ ਦਾ ਨਾਮ ਦੁਨੀਆਂ ਦੇ 101 ਸਿਰਮੌਰ ਪੰਜਾਬੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿਸ ਨਾਲ ਸਾਹਿਤਿਕ ਹਲਕਿਆਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਹ ਜੂਨ ਵਿੱਚ ਕੈਨੇਡਾ ਦੇ ਟੋਰਾਂਟੋ ਵਿਖੇ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਭਾਗ ਲੈਣਗੇ। ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਸਮਰਜੀਤ ਸਿੰਘ ਸ਼ਮੀ ਵੱਲੋਂ ਸਿੱਖਿਆ, ਸਾਹਿਤ ਅਤੇ ਮੀਡੀਆ ਦੇ ਖੇਤਰ ਵਿੱਚ ਮਾਣਮੱਤਾ ਯੋਗਦਾਨ ਪਾਇਆ ਗਿਆ ਹੈ। ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਅਤੇ ਮੀਤ ਪ੍ਰਧਾਨ ਡਾ. ਅਮਰਜੀਤ ਅਨੀਸ ਨੇ ਕਿਹਾ ਕਿ ਵਿਸ਼ਵ ਦੇ ਸਿਰਮੌਰ ਪੰਜਾਬੀਆਂ ਵਿੱਚ ਸਮਰਜੀਤ ਸ਼ਮੀ ਦਾ ਨਾਮ ਸ਼ਾਮਿਲ ਹੋਣਾ ਆਪਣੇ ਆਪ ਵਿੱਚ ਮਾਣਮੱਤੀ ਪ੍ਰਾਪਤੀ ਹੈ ਅਤੇ ਉਨ੍ਹਾਂ ਦਾ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਦਾ ਹਿੱਸਾ ਬਣਨਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਸ਼ਮੀ ਦੀਆਂ ਹੁਣ ਤੱਕ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ ਜਿਨ੍ਹਾਂ ਵਿੱਚ ‘ਡੱਬੂ ਸ਼ਾਸਤਰ’ (ਵਿਅੰਗ ਸੰਗ੍ਰਹਿ) ਅਤੇ ‘ਦਿਲ ਤੋਂ ਦਿਲ ਤੱਕ’ (ਕਾਵਿ ਸੰਗ੍ਰਹਿ) ਸ਼ਾਮਿਲ ਹਨ। ਉਹ ਸਿੱਖਿਆ ਵਿਭਾਗ ਪੰਜਾਬ ਵਿੱਚ ਅਧਿਆਪਨ ਦੇ ਨਾਲ਼ ਬਤੌਰ ਜਿਲ੍ਹਾ ਮੀਡੀਆ ਕੁਆਡੀਨੇਟਰ ਹੁਸ਼ਿਆਰਪੁਰ ਕੰਮ ਕਰ ਰਹੇ ਹਨ। ਸਾਲ 2020 ਦੇ ਸ਼ੁਰੂ ਵਿੱਚ ਕੋਵਿਡ-19 ਦੇ ਚਲਦਿਆਂ ਦੇਸ਼ ਵਿਆਪੀ ਲਾਕਡਾਉਨ ਦੌਰਾਨ ਸਮਰਜੀਤ ਸ਼ਮੀ ਵੱਲੋਂ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੀ ਸਿੱਖਿਆ ਜਾਰੀ ਰੱਖਣ ਦੇ ਮੰਤਵ ਨਾਲ ‘ਦੋਆਬਾ ਰੇਡੀਉ’ ਚੈਨਲ ਰਾਹੀਂ ਸੁਣੋ ਸੁਣਾਵਾਂ ਪਾਠ ਪੜ੍ਹਾਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜੋ ਬੇਹੱਦ ਮਕਬੂਲ ਹੋਇਆ। ਅਪ੍ਰੈਲ ਤੋਂ ਜੂਨ ਤੱਕ ਇਸ ਪ੍ਰੋਗਰਾਮ ਰਾਹੀਂ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਬੱਚਿਆਂ ਲਈ 500 ਦੇ ਕਰੀਬ ਪਾਠਕ੍ਰਮ ਆਡੀਓ ਪੇਸ਼ ਕੀਤੇ ਗਏ ਜਿਸ ਦਾ ਸੰਪਾਦਨ, ਸੰਚਾਲਨ ਸ਼ਮੀ ਵੱਲੋਂ ਬਾਖ਼ੂਬੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਮੀ ਵੱਲੋਂ ਵੱਖ ਵੱਖ ਸਮਾਜ ਸੇਵੀ ਤੇ ਸਾਹਿਤਕ ਸੰਸਥਾਵਾਂ ਵਿੱਚ ਸਰਗਰਮ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਰਜੀਤ ਸਿੰਘ ਸ਼ਮੀ ਨੇ ਜਗਤ ਪੰਜਾਬੀ ਸਭਾ ਅਤੇ ਪੰਜਾਬੀ ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸੀਏਸ਼ਨ ਕੈਨੇਡਾ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਵਿਸ਼ਵ ਪੰਜਾਬੀ ਕਾਨਫਰੰਸ ਦਾ ਹਿੱਸਾ ਬਣਨਾ ਉਨ੍ਹਾਂ ਲਈ ਯਾਦਗਾਰੀ ਅਤੇ ਪ੍ਰੇਰਨਾਦਾਇਕ ਸਾਬਿਤ ਹੋਵੇਗਾ।

Related posts

Leave a Reply