Updated: ਨਗਰ ਕੌਂਸਲ ਚੋਣਾਂ ਲਈ ਗੜ੍ਹਦੀਵਾਲਾ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਾਂਗਰਸ ਦੇ ਉਮੀਦਵਾਰ ਐਲਾਨੇ

ਗੜਦੀਵਾਲਾ 19 ਜਨਵਰੀ (ਚੌਧਰੀ ) –  14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਮੁੱਖ  ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਨੇ ਗੜਦੀਵਾਲਾ ਨਗਰ ਕੌਂਸਲ ਲਈ ਆਪਣੇ ਉਮੀਦਵਾਰ ਦੇ ਨਾਮ ਐਲਾਨੇ ਹਨ। ਜਿਸ ਵਿੱਚ ਵਾਰਡ 1 ਤੋਂ ਮਹਿਲਾ ਸਹਿਰੀ ਪ੍ਰਧਾਨ ਕਾਂਗਰਸ ਸਰੋਜ ਮਿਨਹਾਸ,ਵਾਰਡ 2 ਤੋਂ ਸੁਦੇਸ਼ ਕੁਮਾਰ ਟੋਨੀ,ਵਾਰਡ 3 ਤੋਂ ਕਮਲਜੀਤ ਕੌਰ, ਵਾਰਡ 4 ਤੋਂ ਹਰਵਿੰਦਰ ਕੁਮਾਰ ਸੋਨੂ ,ਵਾਰਡ 5 ਤੋਂ ਅਨੁਰਾਧਾ ਸ਼ਰਮਾ,ਵਾਰਡ 6 ਤੋਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਜੱਸਾ,ਵਾਰਡ 7 ਤੋਂ ਯੂਥ ਪ੍ਰਧਾਨ ਅਚਿਨ ਸ਼ਰਮਾ ਦੇ ਮਾਤਾ ਪ੍ਰਮੋਦ ਕੁਮਾਰੀ,ਵਾਰਡ 8 ਤੋਂ ਐਡਵੋਕੇਟ ਸੰਦੀਪ ਕੁਮਾਰ ਜੈਨ, ਵਾਰਡ 9 ਤੋਂ ਵਾਈਸ ਪ੍ਰਧਾਨ ਅਜੀਤ ਕੁਮਾਰ ਦੇ ਪਤਨੀ ਸੁਨੀਤਾ, ਵਾਰਡ 10 ਤੋਂ ਸਾਬਕਾ ਕੌਂਸਲਰ ਬਲਵਿੰਦਰ ਪਾਲ ਬਿੱਲਾ ਅਤੇ ਵਾਰਡ 11 ਤੋਂ  ਸੂਬੇਦਾਰ ਰੇਸ਼ਮ ਸਿੰਘ ਚੋਣ ਲੜਨਗੇ |

Related posts

Leave a Reply