ਸਵੱਛਤਾ ਸਰਵੇਖਣ 2020 ਫਾਜ਼ਿਲਕਾ ਨੇ ਹਾਸਲ ਕੀਤਾ ਪੰਜਾਬ ਵਿਚੋਂ ਪਹਿਲਾਂ ਅਤੇ ਉੱਤਰੀ ਭਾਰਤ ਵਿਚੋਂ 5 ਵਾਂ ਸਥਾਨ

50 ਹਜਾਰ ਤੋਂ 1 ਲੱਖ ਅਬਾਦੀ ਦੇ ਸ਼ਹਿਰਾਂ ਦੀ ਸ਼੍ਰੇਣੀ ਵਿਚ ਹਾਸਲ ਕੀਤਾ ਜੇਤੂ ਮੁਕਾਮ,ਪਿਛਲੇ ਸਾਲ ਸੀ ਪੰਜਾਬ ਵਿਚੋਂ ਦੂਜਾ ਸਥਾਨ

ਫਾਜ਼ਿਲਕਾ, 22 ਅਗਸਤ(ਬਲਦੇਵ ਸਿੰਘ ਵੜਵਾਲ) : ਭਾਰਤ ਸਰਕਾਰ ਵੱਲੋਂ ਐਲਾਣ ਸਵੱਛਤਾ ਸਰਵੇਖਣ 2020 ਦੇ ਨਤੀਜੇ ਵਿਚ ਫਾਜ਼ਿਲਕਾ ਨਗਰ ਕੌਂਸਲ ਨੇ 50 ਹਜਾਰ ਤੋਂ 1 ਲੱਖ ਦੀ ਅਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿਚ ਪੰਜਾਬ ਵਿਚੋਂ ਪਹਿਲਾਂ ਅਤੇ ਉੱਤਰੀ ਭਾਰਤ ਵਿਚੋਂ 5ਵਾਂ ਰੈਂਕ ਹਾਸਲ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ। 

ਓਧਰ ਫਾਜ਼ਿਲਕਾ ਦੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਨੇ ਫਾਜ਼ਿਲਕਾ ਦੀ ਇਸ ਪ੍ਰਾਪਤੀ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂੁਬਾ ਸਰਕਾਰ ਸ਼ਹਿਰ ਵਾਸੀਆਂ ਨੂੰ ਹਰ ਬੁਨਿਆਦੀ ਸਹੁਲਤ ਮੁਹਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸ਼ਹਿਰ ਦੇ ਵਿਕਾਸ ਦੇ ਕੰਮ ਲਗਾਤਾਰ ਕਰਵਾਏ ਜਾ ਰਹੇ ਹਨ। 

ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਵੱਛਤਾ ਸਰਵੇਖਣ ਹਰ ਸਾਲ ਹੁੰਦਾ ਹੈ ਅਤੇ ਭਾਰਤ ਸਰਕਾਰ ਵੱਲੋਂ ਕਰਵਾਇਆ ਜਾਂਦਾ ਹੈ ਜਿਸ ਤਹਿਤ ਸਫਾਈ ਅਤੇ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੁਲਤਾਂ ਦੀ ਉਪਲਬੱਧਤਾ ਦੇ ਅਧਾਰ ਤੇ ਸ਼ਹਿਰਾਂ ਦੀ ਰੈਕਿੰਗ ਕੀਤੀ ਜਾਂਦੀ ਹੈ। ਉਨਾਂ ਨੇ ਕਿਹਾ ਕਿ ਫਾਜ਼ਿਲਕਾ ਨਗਰ ਕੌਂਸਲ ਨੇ ਇਸ ਸਰਵੇਖਣ ਵਿਚ ਪਹਿਲਾਂ ਸਥਾਨ ਹਾਸਲ ਕਰਕੇ ਜ਼ਿਲੇ ਦੇ ਨਾਂਅ ਰੌਸ਼ਨ ਕੀਤਾ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਅ ਕਿ ਫਾਜ਼ਿਲਕਾ ਨੇ ਪੰਜਾਬ ਦੇ 23 ਸ਼ਹਿਰਾਂ ਨੂੰ ਪਛਾੜ ਕੇ ਇਸ ਸ਼ੇ੍ਰਣੀ ਵਿਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਜਦ ਕਿ 5ਵਾਂ ਰੈਂਕ ਪ੍ਰਾਪਤ ਕਰਨ ਲਈ ਫਾਜ਼ਿਲਕਾ ਨੇ ਪੰਜਾਬ ਤੋਂ ਬਿਨਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ, ਜੰਮੂ ਤੇ ਕਸ਼ਮੀਰ ਅਤੇ ਲੱਦਾਖ ਦੇ 98 ਸ਼ਹਿਰਾਂ ਨੂੰ ਪੱਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ। 
ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਇਸ ਪ੍ਰਾਪਤੀ ਲਈ ਨਗਰ ਕੋਂਸਲ ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸ਼ਹਿਰ ਵਾਸੀਆਂ ਦੀ ਭਾਗੀਦਾਰੀ ਨਾਲ ਹੀ ਸੰਭਵ ਹੋਇਆ ਹੈ। 

ਐਸ.ਡੀ.ਐਮ. ਸ੍ਰੀ ਕੇਸਵ ਗੋਇਲ ਨੇ ਦੱਸਿਆ ਕਿ ਪਿੱਛਲੇ ਸਾਲ ਫਾਜ਼ਿਲਕਾ ਦਾ ਪੰਜਾਬ ਵਿਚੋਂ ਦੂਜਾ ਰੈਂਕ ਸੀ ਪਰ ਇਕ ਸਾਲ ਦੀ ਨਗਰ ਕੋਂਸਲ ਵੱਲੋਂ ਜ਼ਿਲਾ ਪ੍ਰਸਾਸਨ ਦੀ ਅਗਵਾਈ ਵਿਚ ਕੀਤੀ ਮਿਹਨਤ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਕੀਤੇ ਸਹਿਯੋਗ ਸਦਕਾ ਅਸੀਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਿਚ ਸਫਲ ਹੋਏ ਹਾਂ।ਨਗਰ ਕੋਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ਼ ਕੁਮਾਰ ਨੇ ਕਿਹਾ ਕਿ ਫਾਜ਼ਿਲਕਾ ਨੇ 3257.92 ਸਕੋਰ ਪ੍ਰਾਪਤ ਕੀਤਾ ਹੈ। ਉਨਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਪ੍ਰਾਪਤ ਲਈ ਵਧਾਈ ਦਿੱਤੀ ਅਤੇ ਉਨਾਂ ਦੇ ਸਹਿਯੋਗ ਲਈ ਉਨਾਂ ਦਾ ਧੰਨਵਾਦ ਕੀਤਾ।

ਉਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਸ: ਦਵਿੰਦਰ ਸਿੰਘ ਘੁੁਬਾਇਆ ਦੇ ਯੋਗਦਾਨ ਕਾਰਨ 45 ਲੱਖ ਰੁਪਏ ਦੇ ਸਵੱਛਤਾ ਸਬੰਧੀ ਪ੍ਰੋਜੈਕਟ ਸ਼ੁਰੂ ਹੋ ਸਕੇ ਜਿਸ ਨਾਲ ਫਾਜ਼ਿਲਕਾ ਇਸ ਦੌੜ ਵਿਚ ਅੱਗੇ ਨਿਕਲ ਸਕਿਆ। ਉਨਾਂ ਨੇ ਇਸ ਲਈ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਚੀਫ ਸੈਨੇਟਰੀ ਇੰਸਪੈਕਟਰ ਸ: ਹਰਵਿੰਦਰ ਸਿੰਘ ਭੁੱਲਰ, ਸੈਨੇਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ ਅਤੇ ਸੀਐਫ ਗੁਰਵਿੰਦਰ ਸਿੰਘ ਵੀ ਹਾਜਰ ਸਨ।

Related posts

Leave a Reply