ਪੰਜਾਬ ਵਿੱਚ ਸੰਤ ਸਮਾਜ ਅਤੇ ਰਿਟਾਇਰਡ IAS, IPS,PCS, IRS,IA & AS ਅਤੇ ਹੋਰ ਉਚ ਅਧਿਕਾਰੀ ਸਮਾਜ ਨੂੰ ਪਰਭਾਵਿਤ ਕਰ ਰਹੇ ਸਾਂਝੇੱ ਮੁਦਿਆਂ ਤੇ ਇਕ ਮੰਚ ਤੇ ਹੋਏ ਇਕੱਠੇ
ਫੋਰਮ ਫਾਰ ਦ ਵੀਕਰ ਸੈਕਸ਼ਨ
ਜਲੰਧਰ / ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਫੋਰਮ ਫਾਰ ਦ ਵੀਕਰ ਸੈਕਸ਼ਨ ਪੰਜਾਬ (ਰਜਿ) ਨੇ ਚੌਧਰੀ ਖੁਸ਼ੀ ਰਾਮ, IAS(retd) ,ਠੇਕੇਦਾਰ ਭਗਵਾਨ ਦਾਸ ਸਿੱਧੂ ਜੀ ਉਘੇ ਸਮਾਜ ਸੇਵੀ , ਪ੍ਸ਼ੋਤਮ ਅਹੀਰ (9464386843), ਡਾ. ਸੋਮਨਾਥ ਜੀ, ਇੰ ਸੱਤਪਾਲ ਭਾਰਦਵਾਜ ਜੀ, ਇੰ ਇੰਦਰਜੀਤ ਬੱਧਣ ਜੋ ਹਮੇਸ਼ਾਂ ਸਮਾਜ ਤੇ ਹੋ ਰਹੇ ਜੁਲਮਾਂ ਖਿਲਾਫ਼ ਅਵਾਜ ਬੁਲੰਦ ਕਰਦੇ ਹਨ ਦੇ ਉਦਮਾਂ ਸਦਕਾ ਜਲੰਧਰ ਸਰਕਟ ਹਾਊਸ ਵਿੱਚ ਪੰਜਾਬ ਦੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨਾਮਲੇਵਾ ਸੰਤ, ਭਗਵਾਨ ਵਾਲਮੀਕਿ ਜੀ ਮਹਾਰਾਜ ਨਾਮ ਲੇਵਾ ਸੰਤ, ਸਤਿਗੁਰੂ ਕਬੀਰ ਮਹਾਰਾਜ ਜੀ, ਕਬੀਰ ਪੰਥੀ ਨਾਮ ਲੇਵਾ ਸੰਤਾਂ ਨਾਲ ਲੰਬੀ ਮੀਟਿੰਗ ਕੀਤੀ ਅਤੇ ਸਮਾਜ ਨੂੰ ਮਨੂਵਾਦੀ ਸੋਚ ਵਾਲੀਆਂ ਸੈਂਟਰ ਅਤੇ ਰਾਜ ਸਰਕਾਰਾਂ ਵਲੋਂ ਸਮਾਜਿਕ , ਆਰਥਿਕ ਅਤੇ ਵਿਦਿਅਕ ਤੌਰ ਤੇ ਪਰਭਾਵਿਤ ਕਰਨ ਸਬੰਧੀ ਨਵੀਂਆਂ ਨਵੀਆਂ ਨੀਤੀਆਂ ਘੜ ਕੇ ਸੰਵਿਧਾਨ ਨੂੰ ਪਰਭਾਵਿਤ ਕੀਤਾ ਜਾ ਰਿਹਾ ਹੈ ਤੇ ਡੂੰਘੀ ਚਿੰਤਾ ਜਾਹਰ ਕੀਤੀ ਅਤੇ ਇਕ ਮੰਚ ਤੇ ਇਕ ਜੁੱਟ ਹੋ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ।
ਇਸ ਮੀਟਿੰਗ ਵਿੱਚ ਮੁੱਖ ਤੌਰ ਤੇ 108 ਸੰਤ ਸਰਵਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਤੋਂ ਮਹਾਰਾਜ ਸੰਤ ਨਿਰੰਜਣ ਦਾਸ ਜੀ ਦੇ ਅਸ਼ੀਰਵਾਦ ਨਾਲ ਟਰਸਟ ਦੇ ਚੇਅਰਮੈਨ ਸ੍ਰੀ ਜੋਗਿੰਦਰ ਪਾਲ ਜੀ IRS(ਰਿਟ), ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਜੀ ਭਰੋਮਜਾਰਾ , ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ,ਪੰਜਾਬ ਪ੍ਧਾਨ ਸੰਤ ਨਿਰਮਲ ਦਾਸ ਜੀ ਬਾਬੇ ਜੋੜੇ, ਵਾਇਸ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਜੀ ਸਾਧੂ ਸੰਪਰਦਾਇ ਪੰਜਾਬ ਸੰਤ ਗੁਰਦੀਪ ਗਿਰੀ ਜੀ ਡੇਰਾ ਪਠਾਨਕੋਟ, ਸੰਤ ਨਿਰਮਲ ਸਿੰਘ ਜੀ ਅਵਾਦਾਨ, ਸੰਤ ਸਰਵਣ ਦਾਸ ਜੀ ਡੇਰਾ ਬੋਹਨ (ਚੇਅਰਮੈਨ), ਸੰਤ ਸਤਨਾਮ ਜੀ ਡੇਰਾ ਗੱਜਰ ਮਹਿਮੂਦ, ਸੰਤ ਆਤਮਾ ਰਾਮ ਜੀ, ਸੰਤ ਪ੍ਰਗਟ ਰਾਮ ਜੀ , ਪ੍ਰਧਾਨ ਰਿਸ਼ੀ ਵਾਲਮੀਕੀ ਸਾਧੂ ਸੰਪਰਦਾਇ ਧਰਮ ਗੁਰੂ ਡਾ ਦੇਵ ਸਿੰਘ ਅਦਿਤੀ ਜੀ , ਪ੍ਧਾਨ ਆਲ ਇੰਡੀਆ ਭਾਵਾਧਸ ਡਾ ਅਸ਼ਵਨੀ ਸਹੋਤਾ ਜੀ , ਮਹੰਤ ਸ਼੍ਰੀ ਜਗਦੀਸ਼ ਦਾਸ ਜੀ ਪ੍ਧਾਨ ਕਬੀਰ ਪੰਥੀ ਸਭਾ ,ਪੰਜਾਬ , ਬੀਬੀ ਸੰਤੋਸ਼ ਜੀ ਉਘੇ ਸਮਾਜ ਸੇਵੀ,ਤੇ ਹੋਰ ਸਤਿਕਾਰ ਯੋਗ ਸੰਤ ਮਹਾਂਪੁਰਸ਼ ਤੇ ਡੇਰਿਆਂ ਦੇ ਟਰਸਟ ਚੇਅਰਮੈਨ , ਤੇ ਕਮੇਟੀ ਪ੍ਰਧਾਨ ਸ਼ਾਮਲ ਹੋਏ। ਭਾਰਤੀ ਸੰਵਿਧਾਨ ਨੂੰ ਬਚਾਉਣ ਲਈ, ਦੇਸ਼ ਵਿੱਚ ਦਲਿਤਾਂ ਤੇ ਗਰੀਬਾਂ ਤੇ ਵੱਧ ਰਹੇ ਜਬਰ ਜੁਲਮ ਦੇ ਖਿਲਾਫ਼, ਪੰਜਾਬ ਦੇ ਬੁੱਧੀ ਜੀਵੀ ਵਰਗ ਰਿਟਾਇਰਡ ਅਫਸਰ IAS , IPS, IRS,IA&AS ਤੇ ਹੋਰ ਵੱਡੀਆ ਪੋਸਟਾ ਤੋਂ ਰਿਟਾਇਰ ਸਮਾਜ ਦੀ ਬਹੁਤ ਵੱਡੀ ਲੋਬੀ Forum for the Weaker Section (Regd). Punjab ਦੇ ਬੈਨਰ ਹੇਠ,
ਜਿਸ ਵਿੱਚ ਮੁੱਖ ਤੌਰ ਤੇ ਫੋਰਮ ਦੇ Chief Patron ਸ਼੍ਰੀ ਜੇ ਆਰ ਕੁਡਲ, IAS(Retd) ਜੀ, ਚੇਅਰਮੈਨ ਇੰ ਸੁਰਿੰਦਰ ਪਾਲ ਜੀ , Director PSPCL(Retd), Patron ਸ਼੍ਰੀ ਆਰ ਐਲ ਕਲਸੀਆ, IAS(Retd), Patron
Amb ਸ਼੍ਰੀ ਅਸ਼ੋਕ ਕੁਮਾਰ, IFS (Retd) ,Patron ਸ਼੍ਰੀ ਪੀ ਆਰ ਕੁਮਾਰ, IPoS(Retd),
ਸ਼੍ਰੀ ਪੀ ਐਲ ਲੋਈ IAS(Retd) ,
ਸ਼੍ਰੀ ਡੀ ਆਰ ਪਾਲ ਜਨਰਲ ਸਕੱਤਰ, ਸ਼੍ਰੀ ਐਚ ਐਲ ਮਹਿਮੀ, Spl. secy to Minister (Retd) , ਸ਼੍ਰੀ ਉਕਾਰ ਨਾਥ,
IA & AS (Retd), Former Chairman ਚੌਧਰੀ ਖੁਸ਼ੀ ਰਾਮ IAS (Retd) ,ਸ਼੍ਰੀ ਖੇੜਾ ਜਿਲ੍ਹਾ ਅਟਾਰਨੀ (Retd)
ਤੇ ਹੋਰ ਬਹੁਤ ਸਤਿਕਾਰ ਯੋਗ ਉਚ ਅਹੂਦਿਆਂ ਤੋਂ ਰਿਟਾਇਰਡ ਅਧਿਕਾਰੀਆਂ ਨੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਇਕ ਮੰਚ ਤੇ ਇਕੱਠੇ ਹੋ ਕੇ ਜ਼ੁਲਮ ਦੇ ਖਿਲਾਫ਼ ਅਵਾਜ ਬੁਲੰਦ ਕਰਨ ਦਾ ਨਿਰਣਾ ਲਿਆ ਅਤੇ ਸਮਾਜ ਨੂੰ Awareness Program ਰਾਹੀਂ ਦਸਿਆ ਜਾਵੇਗਾ ਕਿ ਮਨੂਵਾਦੀ ਸੋਚ ਵਾਲੀਆਂ ਹੁਕਮਰਾਨ ਸਰਕਾਰਾਂ ਕਿਸ ਤਰ੍ਹਾਂ ਸੰਵਿਧਾਨ ਵਿੱਚੋਂ ਸਾਡੇ ਹਕੂਕ ਖਤਮ ਕਰ ਰਹੇ ਹਨ ਅਤੇ ਕਿਸ ਤਰ੍ਹਾਂ ਸਾਡੇ ਤੇ ਜ਼ੁਲਮ ਵਧ ਰਹੇ ਨੇ ਇਹ ਸਭ ਸੰਗਤਾਂ ਨੂੰ ਸਮਝਾਇਆ ਜਾਵੇਗਾ। ਅਤੇ ਸਮਾਜ ਨੂੰ ਬਚਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।
- Delhi Assembly Elections: Arvind Kejriwal Predicts Over 60 Seats, Calls for Women’s Active Participation
- ਅੰਮ੍ਰਿਤਸਰ ਵਿੱਚ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਅਫਵਾਹਾਂ ਨਾ ਫੈਲਾਉਣ ਦੀ ਚੇਤਾਵਨੀ
- ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ
- ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp