ਸਰਬੱਤ ਦਾ ਭਲਾ ਚੈਰੀਟੇਵਲ ਟਰੱਸਟ ਵੱਲੋਂ 50 ਜ਼ਰੂਰਤਮੰਦ ਅਤੇ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨ ਵੰਡੀ

ਗੜ੍ਹਦੀਵਾਲਾ 4 ਮਾਰਚ(ਚੌਧਰੀ) : ਸਰਬੱਤ ਦਾ ਭਲਾ ਚੈਰੀਟੇਵਲ ਟਰੱਸਟ ਵੱਲੋਂ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਪਿੰਡ ਗੋਂਦਪੁਰ ਵਿੱਖੇ 50 ਦੇ ਕਰੀਬ ਜ਼ਰੂਰਤਮੰਦ ਅਤੇ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨ ਵੰਡੀ ਗਈ। ਇਸ ਮੌਕੇ ਤੇ ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਹਰ ਮਹੀਨੇ ਗੜ੍ਹਦੀਵਾਲਾ ਦੇ ਇਲਾਕੇ ਦੀਆਂ 50 ਦੇ ਕਰੀਬ ਜ਼ਰੂਰਤਮੰਦ ਅਤੇ ਵਿਧਵਾਵਾਂ ਨੂੰ ਪੈਨਸ਼ਨ ਵੰਡੀ ਜਾਂਦੀ ਹੈ ਇਸ ਤੋਂ ਇਲਾਵਾ ਸੁਸਾਇਟੀ ਵੱਲੋਂ ਜਰੂਰਤ ਮੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਜਾਂਦੀਆਂ ਹਨ ਅਤੇ ਜ਼ਰੂਰਤਮੰਦ ਲੋਕਾਂ ਦੇ ਡਾਇਲਸਿਸ ਵੀ ਕਰਵਾਏ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਸੁਸਾਇਟੀ ਮੁੱਖੀ ਐੱਸ ਪੀ ਓਬਰਾਏ ਵੱਲੋਂ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਦਾ ਵੀ ਬੀੜਾ ਚੁੱਕਿਆ ਜਾਂਦਾ ਹੈ। ਇਸ ਮੌਕੇ ਤੇ ਉਪ ਪ੍ਰਧਾਨ ਬਲਰਾਜ ਸਿੰਘ ਰੰਧਾਵਾ,ਮਾਸਟਰ ਗੁਰਪ੍ਰੀਤ ਸਿੰਘ ਮੈਂਬਰ,ਜਸਵਿੰਦਰ ਸਿੰਘ ਬਿੱਲਾ ਮੈਂਬਰ,ਸਿੰਗਾਰਾ ਸਿੰਘ ਮੈਂਬਰ, ਅਤੇ ਪਿੰਡ ਦੇ ਲੋਕ ਮੌਜੂਦ ਸਨ।

Related posts

Leave a Reply