SATSANGH : ਮਨੁੱਖੀ ਜੀਵਨ ਦਾ ਅਸਲੀ ਨਿਸ਼ਾਨਾ ਤਾਂ ਪਰਮਾਤਮਾ ਦੀ ਪ੍ਰਾਪਤੀ ਹੀ ਹੈ – ਸਾਧਵੀ ਆਰਤੀ 

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਹੁਸ਼ਿਆਰਪੁਰ ਦੇ ਗੌਤਮ ਨਗਰ ਚ ਅੱਜ ਐਤਵਾਰ ਨੂੰ ਧਾਰਮਿਕ ਸਮਾਗਮ ਕਰਵਾਇਆ ਗਿਆ। ਭਗਵਾਨ ਆਸ਼ੂਤੋਸ਼ ਮਹਾਰਾਜ ਦੇ ਪੈਰੋਕਾਰ ਸ਼ਿਸ਼ਯ ਸਾਧਵੀ ਰੁਕਮਣੀ ਆਰਤੀ ਨੇ ਸਤਿਸੰਗ ਕਰਦੇ ਹੋਏ ਕਿਹਾ ਕਿ ਅਧਿਆਤਮ ਦੀ ਡਗਰ ਇੱਕ ਅਜਿਹੀ ਡਗਰ ਹੈ ਜਿਸ ਤੇ  ਬਗੈਰ ਗੂਰੂ ਦੇ ਚੱਲਣਾ, ਲੱਗਭੱਗ ਅਸੰਭਵ ਹੈ। ਇਸ ਸਫਰ ਦਾ ਸਹਾਰਾ ਗੁਰੂ ਹੈ ਤੇ ਅੰਤ ਵੀ ਗੁਰੂ ਹੈ।

ਸਾਧਵੀ ਨੇ ਕਿਹਾ ਕਿ ਸ਼੍ਰਿਸ਼ਟੀ ਦੇ ਆਦਿਕਾਲ ਤੋਂ ਹੀ ਨਾ ਇਸ ਚ ਪਰਿਵਰਤਨ ਹੋਇਆ ਤੇ ਨਾ ਹੀ ਪਰਿਵਰਤਨ ਹੋਣ ਦੀ ਕੋਈ ਸੰਭਾਵਨਾ ਹੈ। ਉਂੱਨਾ ਕਿਹਾ ਕਿ ਸਾਰੇ ਸ਼ਾਸ਼ਤਰ ਤੇ ਗ੍ਰੰਥ ਵੱਖ-ਵੱਖ ਭਾਸ਼ਾਵਾਂ ਚ ਕਹਿੰਦੇ ਹਨ ਕਿ ਮਨੁੱਖੀ ਜੀਵਨ ਦਾ ਅਸਲੀ ਨਿਸ਼ਾਨਾ ਤਾਂ ਪਰਮਾਤਮਾ ਦੀ ਪ੍ਰਾਪਤੀ ਹੀ ਹੈ ਅਤੇ ਬਗੈਰ ਗੁਰੂ ਤੋਂ ਇਹ ਪ੍ਰਾਪਤੀ ਸੰਭਵ ਨਹੀਂ।

ਇਸ ਸ਼ੁੱਭ ਦਿਹਾੜੇ ਤੇ ਭਾਰੀ ਗਿਣਤੀ ਚ ਸਾਧ-ਸੰਗਤ ਹਾਜਿਰ ਸੀ। ਸਤਸੰਗ ਕਰਦੇ ਹੋਏ ਸਾਧਵੀ ਆਰਤੀ ਨੇ ਕਿਹਾ ਕਿ ਕੋਈ ਵੀ ਮੂਰਤੀ ਬਿਨਾ ਮੂਰਤੀਕਾਰ ਦੇ ਸੰਪੂਰਨਤਾ ਹਾਸਿਲ ਨਹੀਂ ਕਰ ਸਕਦੀ ਤੇ ਕਵਿਤਾ ਸ਼ਾਇਰ ਬਗੈਰ ਪੂਰੀ ਨਹੀਂ ਹੁੰਦੀ। ਉਂੱਨਾਂ ਕਿਹਾ ਕਿ ਇਸੇ ਤਰਾਂ ਚਾਹੇ ਅਧਿਆਤਮਿਕ ਖੇਤਰ ਹੋਵੇ ਜਾਂ  ਸੰਸਕ੍ਰਿਤਕ ਖੇਤਰ ਹੋਵੇ, ਉਸਨੂੰ ਉਸਦੇ ਲਕਸ਼ ਤੇ ਮੰਜਿਲ ਤੱਕ ਗੁਰੂ ਵਲੋਂ ਬਖਸ਼ੀ ਹੋਈ ਦਾਤ, ਸਿੱਖਿਆ ਹੀ ਪਹੁੰਚਾਉਂਦੀ ਹੈ।

Related posts

Leave a Reply