ਐਸ.ਸੀ.ਕਮਿਸ਼ਨਰ ਮੈਂਬਰ ਸ਼ਿਕਾਇਤ ਦੀ ਪੜਤਾਲ ਕਰਨ ਪਹੁੰਚੇ ਪਿੰਡ ਸਿਹੋੜਾ


(ਪਿੰਡ ਸਿਹੋੜਾ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨਰ ਪੰਜਾਬ ਵੱਲੋਂ ਪੜਤਾਲ ਕਰਦੇ ਹੋਏ ਐਸ.ਸੀ. ਕਮਿਸ਼ਨ ਦੇ ਮੈਂਬਰ ਸ. ਤਰਸੇਮ ਸਿੰਘ ਸਿਆਲਕਾ ਅਤੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ)

ਦੋਨੋ ਧਿਰਾਂ ਦੀਆਂ ਗੱਲਬਾਤ ਸੁਣਨ ਤੋਂ ਬਾਅਦ ਜਿਲਾ ਪੱਧਰ ਤੇ ਬਣਾਈ ਤਿੰਨ ਮੈਂਬਰੀ ਜਾਂਚ ਕਮੇਟੀ

ਗਠਿਤ ਕਮੇਟੀ ਨੂੰ ਦਿੱਤੇ ਨਿਰਦੇਸ਼, ਪੜਤਾਲ ਤੋਂ ਬਾਅਦ ਰਿਪੋਰਟ ਕਮਿਸ਼ਨ ਨੂੰ ਆਪ ਹਾਜ਼ਰ ਹੋ ਕੇ ਕਰਵਾਉਂਣ ਜਮਾ

ਪਠਾਨਕੋਟ: 5 ਨਵੰਬਰ  ( ਅਸ਼ਵਨੀ ) : ਐਸ.ਸੀ. ਕਮਿਸ਼ਨਰ ਪੰਜਾਬ ਦੇਂ ਦੋਂ ਮੈਂਬਰਾਂ ਵੱਲੋਂ ਜਿਲਾ ਪਠਾਨਕੋਟ ਦੇ ਪਿੰਡ ਸਿਹੋੜਾ ਵਿਖੇ ਪਹੁੰਚ ਕੇ ਸਿਹੋੜਾ ਨਿਵਾਸੀ ਇੱਕ ਵਿਅਕਤੀ ਜਿਸ ਨੇ ਕਮਿਸ਼ਨ ਨੂੰ ਸਿਕਾਇਤ ਕੀਤੀ ਸੀ ਦੀ ਦੀ ਜਾਂਚ ਪੜਤਾਲ ਕੀਤੀ ਗਈ । ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨਰ ਪੰਜਾਬ ਵੱਲੋਂ ਆਈ ਟੀਮ ਵਿੱਚ ਮੈਂਬਰ ਸ. ਤਰਸੇਮ ਸਿੰਘ ਸਿਆਲਕਾ ਅਤੇ ਸ੍ਰੀ ਰਾਜ ਕੁਮਾਰ ਹੰਸ ਸਾਮਲ ਸਨ।ਇਸ ਮੋਕੇ ਤੇ ਜਿਲਾ ਪ੍ਰਸਾਸਨ ਵੱਲੋਂ ਸ.ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸ਼ਰ, ਰਾਮ ਲੁਭਾਇਆ ਸੁਚਨਾ ਤੇ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।

ਜਿਕਰਯੋਗ ਹੈ ਸਿਕਾਇਤ ਦੇ ਅਨੁਸਾਰ ਕੂਝ ਦਿਨ ਪਹਿਲਾ ਗਲੀ ਵਿੱਚ ਕੀਤੇ ਗਏ ਨਿਰਮਾਣ ਕਾਰਜ ਨੂੰ ਲੈ ਕੇ ਦੋ ਧਿਰਾਂ ਵਿੱਚ ਆਪਸੀ ਤਕਰਾਰ ਹੋ ਗਈ , ਜਿਸ ਦੇ ਚਲਦਿਆਂ ਇੱਕ ਧਿਰ ਵੱਲੋਂ ਦੂਸਰੇ ਧਿਰ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਗਈਆਂ ਸਨ ਉਸ ਧਿਰ ਵੱਲੋਂ ਇਸ ਦੀ ਸਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨਰ ਪੰਜਾਬ ਨੂੰ ਕੀਤੀ ਗਈ ਸੀ  ਜਿਸ ਤੇ ਕੜਾਂ ਨੋਟਿਸ ਲੈਂਦਿਆਂ ਕਮਿਸ਼ਨ ਵੱਲੋਂ ਇੱਕ ਵਿਸ਼ੇਸ ਟੀਮ ਬਣਾ ਕੇ ਜਿਲਾ ਪਠਾਨਕੋਟ ਦੇ ਪਿੰਡ ਸਿਹੋੜਾ ਵਿਖੇ ਜਾਂਚ ਪੜਤਾਲ ਲਈ ਭੇਜੀ ਗਈ।

ਮੋਕੇ ਤੇ ਪਹੁੰਚੀ ਪੜਤਾਲ ਕਰਨ ਆਏ ਐਸ.ਸੀ ਕਮਿਸ਼ਨ ਦੇ ਮੈਂਬਰ ਸ. ਤਰਸੇਮ ਸਿੰਘ ਸਿਆਲਕਾ ਅਤੇ ਰਾਜ ਕੁਮਾਰ ਹੰਸ ਵੱਲੋਂ ਸਿਕਾਇਤ ਕਰਤਾ ਅਤੇ ਦੂਸਰੇ ਲੋਕਾਂ ਦੀ ਗੱਲਬਾਤ ਸੁਣੀ। ਉਨ•ਾਂ ਕਿਹਾ ਕਿ ਦੋਨਾ ਧਿਰਾਂ ਨਾਲ ਗੱਲਬਾਤ ਤੋਂ ਬਾਅਦ ਜਿਲ•ਾ ਪਠਾਨਕੋਟ ਵਿਖੇ ਐਸ.ਡੀ.ਐ੍ਰਮ. ਦੇ ਪੱਧਰ ਤੇ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਐਸ.ਡੀ.ਐਮ. ਪਠਾਨਕੋਟ, ਡੀ.ਡੀ.ਪੀ.ਓ. ਪਠਾਨਕੋਟ ਅਤੇ ਇੱਕ ਪੁਲਿਸ ਦਾ ਉੱਚ ਅਧਿਕਾਰੀ ਸਾਮਲ ਹਨ। ਉਨਾਂ ਵੱਲੋਂ ਜਿਲਾ ਪੱਧਰ ਤੇ ਬਣਾਈ ਜਾਂਚ ਟੀਮ ਨੂੰ ਹਦਾਇਤ ਕਰਦਿਆਂ ਕਿਹਾ ਕਿ 13 ਨਵੰਬਰ 2020 ਨੂੰ ਉਪਰੋਕਤ ਤਿੰਨੋਂ ਟੀਮ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨਰ ਪੰਜਾਬ ਨੂੰ ਆਪ ਹਾਜ਼ਰ ਹੋ ਕੇ ਰਿਪੋਰਟ ਪੇਸ ਕਰਨਗੇ।

Related posts

Leave a Reply