ਸਰਕਾਰੀ ਐਲੀਮੈਂਟਰੀ ਸਕੂਲ ਅੰਬਾਲਾ ਜੱਟਾਂ ਵਿਖੇ ਸਕੂਲ ਬੈਗ ਉਪਹਾਰ ਵੰਡ ਸਮਾਰੋਹ


ਗੜ੍ਹਦੀਵਾਲਾ 10 ਮਾਰਚ (ਚੌਧਰੀ) : ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਅੰਬਾਲਾ ਜੱਟਾਂ ਵਿਖੇ ਸ. ਰਮਿੰਦਰਜੀਤ ਸਿੰਘ ਧਾਮੀ ਵਲੋਂ ਸਕੂਲ ਨੂੰ ਪ੍ਰਮੋਟ ਕਰਦਿਆਂ ਹੋਇਆਂ ਅਤੇ ਆਪਣੀ ਸਤਿਕਾਰਯੋਗ ਮਾਤਾ ਸਰਦਾਰਨੀ ਕੁਲਦੀਪ ਕੌਰ ਧਾਮੀ ਤੋਂ ਪ੍ਰੇਰਨਾ ਲੈਂਦੇ ਹੋਇਆਂ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ ਉਪਹਾਰ ਵਜੋਂ ਦਿੱਤੇ। ਇਸ ਮੌਕੇ ਉੱਪਰ ਜਸਵੀਰ ਬੋਦਲ (ਸਕੂਲ ਅਧਿ:) ਵਲੋਂ ਹੋਰ ਪਤਵੰਤੇ ਸੱਜਣਾਂ ਨਾਲ ਵਿਭਾਗ ਵਲੋ ਭੇਜੇ ਗਏ ਸਮਾਰਟ ਕਲਾਸਰੂਮ ਦੇ ਸਾਜ਼ੋ ਸਮਾਨ ਵਾਰੇ ਗੱਲਬਾਤ ਕਰਦਿਆਂ NRIs ਵੀਰਾਂ ਨੂੰ ਆਪਣਾ ਭਰਪੂਰ ਸਹਿਯੋਗ ਦੇਣ ਲਈ ਕਿਹਾ। ਇਸ ਮੌਕੇ ਸ. ਹਰਭਜਨ ਸਿੰਘ ਢੱਟ, ਸ. ਜਗੀਰ ਸਿੰਘ, ਗੁਰਦੀਪ ਸਿੰਘ ਸਰਪੰਚ, ਸ. ਗੁਰਚਰਨ ਸਿੰਘ, ਸ. ਅਜ਼ਮੇਰ ਸਿੰਘ, ਸ੍ਰੀਮਤੀ ਸਿਮਰਨਜੀਤ ਕੌਰ ਅਤੇ (ਪੰਚਾਇਤ ਮੈਂਬਰ) ਨੇ ਸਕੂਲ ਦੀ ਬੇਹਤਰੀ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅਖੀਰ ਵਿੱਚ ਸਕੂਲ ਮੁਖੀ ਸ੍ਰੀਮਤੀ ਸੁਖਵਿੰਦਰ ਕੌਰ ਵਲੋਂ ਜਿੱਥੇ ਹਾਜ਼ਿਰ ਮੈਂਬਰਾਂ ਦੇ ਸਹਿਯੋਗ ਦੀ ਭਰਪੂਰ ਸ਼ਲਾਘਾ ਕਰਦਿਆਂ, ਉੱਥੇ ਸ. ਰਮਿੰਦਰਜੀਤ ਸਿੰਘ ਧਾਮੀ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਦਿਆਂ, ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀਮਤੀ ਮੀਨਾ ਸ਼ਰਮਾ, ਸਲਵਿੰਦਰ ਕੌਰ, ਕਮਲਦਪਿੰਦਰ ਕੌਰ, ਰਣਜੀਤ ਕੌਰ ਅਤੇ ਸਤਵਿੰਦਰ ਕੌਰ।

Related posts

Leave a Reply